Wednesday, May 27, 2026

ਚੰਗੀ ਸਿਹਤ ਤੇ ਤੰਦਰੁਸਤੀ ਲਈ ਨੁਕਤੇ ਕੀਤੇ ਸਾਂਝੇ

ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਪੇਂਡੂ ਸਿਹਤ ਸਫਾਈ ਅਤੇ ਖੁਰਾਕ ਕਮੇਟੀ ਦੀ ਮੀਟਿੰਗ ਹੋਈ ਅਤੇ PUNJ1104201905ਮਮਤਾ ਦਿਵਸ ਮਨਾਇਆ ਗਿਆ। ਇਸ ਮੋਕੇ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ।ਗਰਭਵਤੀ ਮਹਿਲਾਵਾਂ ਅਤੇ ਪੇਡੂ ਸਿਹਤ ਸਫਾਈ ਅਤੇ ਖੁਰਾਕ ਕਮੇਟੀ ਦੇ ਮੈਬਰਾਂ ਨੂੰ ਸੰਬੋਧਨ ਕਰਦਿਆਂ ਏ.ਐਨ.ਐਮ ਬਲਜੀਤ ਕੋਰ ਅਤੇ ਮੈਬਰ ਸੈਕਟਰੀ ਆਸ਼ਾ ਜਸਵੀਰ ਕੋਰ ਬੇਗਮ ਨੇ ਦੱਸਿਆ ਕਿ ਜੇਕਰ ਤੁਹਾਡੇ ਕੋਲ ਚੰਗੀ ਸਿਹਤ ਨਾ ਹੋਵੇ ਤਾਂ ਜ਼ਿੰਦਗੀ ਦਾ ਅਰਥ ਖ਼ਤਮ ਹੋ ਜਾਂਦਾ ਹੈ।ਨਾ ਤੁਸੀਂ ਭੋਜਨ ਅਤੇ ਨਾ ਹੀ ਦੁਨੀਆਂ ਦਾ ਆਨੰਦ ਮਾਣ ਸਕਦੇ ਹੋ।
ਵਿਅਕਤੀ ਅਮੀਰ ਹੋ ਕੇ ਵੀ ਸਿਹਤ ਪੁਖੋ ਗਰੀਬ ਹੀ ਰਹਿੰਦਾ ਹੈ। ਚੰਗੀ ਸਿਹਤ ਪ੍ਰਾਪਤ ਕਰਨ ਲਈ, ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰਨੀ ਚਾਹੀਦੀ ਹੈ। ਜੋ ਲੋਕ ਸਿਹਤ ਪ੍ਰਤੀ ਅਵੇਸਲੇ ਰਹਿੰਦੇ ਹਨ ਜਾਂ ਸਿਹਤਮੰਦ ਜੀਵਨ ਸ਼ੈਲੀ ਨੂੰ ਨਹੀਂ ਅਪਣਾਉਂਦੇ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਮੋਟਾਪਾ, ਡਾਇਬੀਟੀਜ਼, ਕੈਲੇਸਟ੍ਰੋਲ, ਗੁਰਦਿਆ ਦੀਆਂ ਸਮਾਸਿਆਵਾਂ, ਜਿਗਰ ਦੀਆਂ ਬਿਮਾਰੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।ਇਸ ਲਈ ਸਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਅਤ ਲੰਬੀ ਸੈਰ ਵੀ ਕਰਨੀ ਚਾਹੀਦੀ ਹੈ।ਚੰਗੀ ਨੀਂਦ ਵੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ।ਸਿਹਤਮੰਦ ਸਰੀਰ ਸਬੰਧੀ ਨੁੱਕਤੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸਿਹਤਮੰਦ ਸਰੀਰ ਲਈ ਸਾਫ਼-ਸੁਥਰਾ ਵਾਤਾਵਰਣ ਹੋਣਾ ਵੀ ਬਹੁਤ ਜਰੂਰੀ ਹੈ।
ਇਸ ਮੌਕੇ ਏ.ਐਨ.ਐਮ ਬਲਜੀਤ ਕੋਰ, ਆਸ਼ਾ ਜਸਵੀਰ ਕੋਰ, ਆਗੜਵਾੜੀ ਵਰਕਰ ਜਸਵੀਰ ਕੋਰ, ਬੁੱਧ ਕੋਰ, ਦਰਸ਼ਨ ਕੋਰ, ਸਰਪੁੰਚ ਗੁਰਮੇਲ ਕੋਰ, ਪੁੰਚ ਕੁਲਦੀਪ ਕੋਰ, ਰਣਜੀਤ ਸਿੰਘ ਫੋਜੀ, ਸਟਾਰ ਯੂਥ ਕਲੱਬ ਦੇ ਪ੍ਰਧਾਨ ਬਹਾਦਰ ਖਾਨ, ਗੁਰਇਕਬਾਲ ਸਿੰਘ ਬਾਲੀ, ਕਲੱਬ ਮੈਂਬਰ ਧਰਮਿੰਦਰ ਸਿੰਘ, ਪੰਪ ਆਪਰੇਟਰ ਭੁਪਿੰਦਰ ਸਿੰਘ, ਮਾਸਟਰ ਅਮਰੀਕ ਸਿੰਘ, ਮੇਜਰ ਸਿੰਘ ਜੁਸੜ, ਨਰਸਰੀ ਮਾਂ ਅੱਕੀ ਕੋਰ, ਮੁਮਤਾਜ ਬੇਗਮ ਆਦਿ ਮੋਜੂਦ ਸਨ।
  

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply