Saturday, July 25, 2026

ਇੰਟਰਨੈਸ਼ਨਲ ਆਕਸਫੋਰਡ ਸਕੂਲ `ਚ ਮਨਾਇਆ ਵਿਸਾਖੀ ਦਾ ਤਿਉਹਾਰ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਟਰਨੈਸ਼ਨਲ ਆਕਸਫੋਰਡ ਸਕੂਲ ਵਲੋਂ ਵਿਸਾਖੀ ਦਾ ਤਿਉਹਾਰ ਮਨਾਇਆ ਗਿਅ।ਜਿਥੇ PUNJ1304201914ਵਿਦਿਆਰਥੀ ਰੰਗ ਬਿਰੰਗੇ ਰਵਾਇਤੀ ਕੱਪੜੇ ਪਾ ਕੇ ਆਏ, ਉਥੇ ਵਿਦਿਆਰਥੀਆਂ  ਨੇ ਪਹਿਲਾਂ ਕਣਕ ਦੀਆਂ ਬੱਲੀਆਂ ਨਾਲ ਆਪਣੀ ਸਕਰੈਪ ਬੁੱਕ ਨੂੰ ਸਜਾਇਆ ਫਿਰ ਸਕੂਲ ਵਲੋਂ ਸਾਰੇ ਵਿਦਿਆਰਥੀਆਂ ਨੂੰ ਵਿਸਾਖੀ ਦਾ ਅਸਲੀ ਗਿਆਨ ਦੇਣ ਲਈ ਖੇਤਾਂ `ਚ ਲਿਜਾਇਆ ਗਿਆ।ਵਿਦਿਆਰਥੀਆਂ ਨੂੰ ਇਹ ਵੀ ਦਸਿਆ ਗਿਆ ਕਿ ਕਿਵੇਂ ਵਿਸਾਖੀ ਵਾਲੇ ਦਿਨ ਕਿਸਾਨ ਫ਼ਸਲ ਦੀ ਪੂਜਾ ਕਰਕੇ ਉਸ ਦੀ ਕਟਾਈ ਦਾ ਕਾਰਜ਼ ਸ਼ੁਰੂ ਕਰਦੇ ਹਨ।ਸਕੂਲ ਵਿਚ ਵਿਦਿਆਰਥੀਆਂ ਨੇ ਭੰਗੜੇ ਨਾਲ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ।ਪ੍ਰਿੰਸੀਪਲ ਨੇ ਦੱਸਿਆ ਕਿ ਵਿਸਾਖੀ ਕਿਰਸਾਨੀ ਨਾਲ ਸਬੰਧਤ ਤਿਓਹਾਰ ਹੈ।ਉਨਾਂ ਕਿਹਾ ਕਿ ਵਿਸਾਖੀ ਸੰਬੰਧੀ ਚੰਗੀ ਐਕਟੀਵਿਟੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
                     ਇਸ ਮੌਕੇ ਪ੍ਰੀਤੀ ਸ਼ਰਮਾ, ਰੀਤਾ ਸ਼ਰਮਾ,  ਰੁਪਿੰਦਰ ਕੌਰ, ਗੀਤਾ ਸ਼ਰਮਾ, ਸ਼ਿਫਾਲੀ, ਸੋਨੀਆ, ਸੰਜਨਾ ਕਾਂਤ  ਤੇ ਵਿਦਿਆਰਥੀ ਮੌਜੂਦ ਸਨ।
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply