Tuesday, May 26, 2026

ਸੀਨੀਅਰ ਵਿਦਿਆਰਥੀਆਂ ਵਲੋ ਅਧਿਆਪਕਾਂ ਦਾ ਸਨਮਾਨ ਸਮਾਗਮ ਆਯੋਜਿਤ

PPN11091418ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ)- ਸ਼ੀ੍ਰ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ (ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ) ਮਜੀਠਾ ਰੋਡ ਬਾਈਪਾਸ ਵਿੱਚ ਸੀਨੀਅਰ ਵਿਦਿਆਰਥੀਆਂ ਵਲੋ ਅਧਿਆਪਕਾਂ ਦੇ ਸਨਮਾਨ ਲਈ ਸਮਾਗਮ ਆਯੋਜਿਤ ਕੀਤਾ ਗਿਆ ।ਇਸ ਮੌਕੇ ਤੇ ਸਕੂਲ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ। ਇਸ ਉਪੰਰਤ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਲੋਕ ਨਾਚ, ਗਿੱਧਾ ਤੇ ਭੰਗੜਾ ਸ਼ਾਮਲ ਸੀ।ਸਕੂਲ ਦੇ ਵਿਦਿਆਰਥੀਆਂ ਵਲੋਂ ਨਾਟਕ ਦੀ ਸੋਹਣੇ ਢੰਗ ਨਾਲ ਪੇਸ਼ਕਾਰੀ ਕੀਤੀ ਗਈ।ਇਸ ਦਿਵਸ ਤੇ ਅਧਿਆਪਕਾਂ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ।ਵਿਦਿਆਰਥੀ ਸਦਾ ਆਪਣੇ ਗੁਰੂ ਦਾ ਅਨੁਰਰਨ ਕਰਦੇ ਹਨ। ਵਿਦਿਆਰਥੀ ਨੂੰ ਪ੍ਰਤਸਾਹਿਤ ਕਰਨ ਲਈ ਅਧਿਆਪਕਾਂ ਨੇ ਇਸ ਮੌਕੇ ਤੇ ਨਾਚ, ਨਾਟਕ ਅਦਿ ਪੇਸ਼ ਕਰਕੇ ਆਪਣੀ ਵਿਲਖੱਣ ਪ੍ਰਤੀਭਾ ਨੂੰ ਪ੍ਰਦਰਸ਼ਿਤ ਕੀਤਾ।ਇਸ ਸਮਾਗਮ ਵਿੱਚ ਸਕੂਲ ਦੇ ਮੈਂਬਰ ਇੰਚਾਰਜ ਸ: ਰਾਜਮੋਹਿੰਦਰ ਸਿੰਘ ਜੀ ਮਜੀਠਾ, ਸ: ਜਸਪਾਲ ਸਿੰਘ ਜੀ ਤੇ ਸ: ਨਵਦੀਪ ਸਿੰਘ ਜੀ ਮੌਜੂਦ ਸਨ। ਇਸ ਸਕੂਲ ਤੇ ਪ੍ਰਿੰਸੀਪਲ ਦਪਿੰਦਰ ਕੋਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ।ਇਹਨਾਂ ਵਲਂੋ ਅਧਿਆਪਕਾਂ ਨੂੰ ਲਗਨ ਤੇ ਮਿਹਨਤ ਨਾਲ ਸਕੂਲ ਨੂੰ ਉਚੀਆਂ ਬੁਲੰਦੀਆਂ ਤੇ ਪਹੁੰਚਾਉਣ ਲਈ ਪ੍ਰੇਰਿਤ ਕੀਤਾ ।ਇਹ ਸਾਰਾ ਸਮਾਗਮ ਸਕੂਲ ਦੇ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਸਫਲਤਾ ਪੂਰਵਕ ਸਿਰੇ ਚੜਿਆ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …

Leave a Reply