Tuesday, May 26, 2026

ਬੈਂਕ ਦੇ ਕਰਮਚਾਰੀਆਂ ‘ਤੇ ਗਾਹਕਾਂ ਵਲੋਂ ਦੁਰਵਿਵਹਾਰ ਦਾ ਦੋਸ਼

PPN11091420

ਤਰਸਿੱਕਾ, 11 ਸਤੰਬਰ (ਕੰਵਲਜੀਤ ਜੋਧਾਨਗਰੀ) – ਗਾਹਕਾਂ ਵਲੋਂ ਬੈਂਕ ਕ੍ਰਮਚਾਰੀਆਂ ‘ਤੇ ਉਨਾਂ ਨਾਲ ਬੁਰਾ ਸਲੂਕ ਕਰਨ ਅਤੇ ਮਾੜੀ ਸ਼ਬਦਾਵਲੀ ਬੋਲੇ ਜਾਣ ਦੇ ਦੋਸ਼ ਲਾਏ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਕੌਰ ਪਤਨੀ ਸਵ: ਦਲੇਰ ਸਿੰਘ ਵਾਸੀ ਟੌਂਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਕਰੀਬਨ 3 ਮਹੀਨੇ ਪਹਿਲਾਂ ਉਸ ਨੇ ਇਕ ਚੈੱਕ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਰਈਆ ਵਿਖੇ ਕੈਸ਼ ਕਰਵਾਉਣ ਲਈ ਦਿੱਤਾ ਸੀ ਪ੍ਰਤੂੰ ਹੁਣ ਤੱਕ ਉਸ ਦੇ ਪੈਸੇ ਉਸ ਦੇ ਖਾਤੇ ਵਿੱਚ ਨਹੀਂ ਆਏ।ਉਸ ਨੇ ਕਿਹਾ ਕਿ ਉਹ ਚੈੱਕ ਜਮਾਂ ਕਰਵਾਉਣ ਤੋਂ ਬਾਅਦ ਕਈ ਵਾਰ ਬੈਂਕ ਗਈ ਅਤੇ ਬੈਂਕ ਮੁਲਾਜ਼ਾਮਾ ਵੱਲੋਂ ਉਸ ਨੂੰ ਟਾਲਮਟੋਲ ਕੀਤਾ ਜਾਂਦਾ ਰਿਹਾ।  ਬਾਰ-ਬਾਰ ਜਾਣ ਤੇ ਮੁਲਾਜ਼ਮਾਂ ਵੱਲੋਂ ਉਸ ਨਾਲ ਦੁਰਵਿਵਹਾਰ ਕੀਤਾ ਜਾਂਦਾ ਅਤੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾਂਦਾ। ਜਿਸ ‘ਤੇ ਬਲਜੀਤ ਕੌਰ ਵਲੋਂ ਸਥਾਨਕ ਪੱਤਰਕਾਰ ਨਾਲ ਸੰਪਰਕ ਕੀਤਾ ਗਿਆ। ਜਦੋਂ  ਪੱਤਰਕਾਰ ਵੱਲੋਂ ਇਸ ਸਬੰਧੀ ਬੈਂਕ ਵਿੱਚ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਧਿਕਾਰੀਆਂ ਵੱਲੋਂ ਉਸ ਨਾਲ ਵੀ ਦੁਰਵਿਵਹਾਰ ਕੀਤਾ ਗਿਆ ਅਤੇ ਮੈਨੇਜਰ ਵੱਲੋਂ ਵੀ ਬਦਸਲੂਕੀ ਕਰਦੇ ਹੋਏ ਧਮਕੀਆਂ ਦਿੱਤੀਆਂ।ਪਤਾ ਲੱਗਾ ਹੈ ਕਿ ਉਪਰੋਕਤ ਬੈਂਕ ਦੇ ਮੁਲਾਜ਼ਮ ਅਤੇ ਮੈਨੇਜਰ ਅਕਸਰ ਹੀ ਗਾਹਕਾਂ ਨਾਲ ਦੁਰਵਿਵਹਾਰ ਕਰਦੇ ਹਨ ਅਤੇ ਗਾਹਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਲੋਕਾਂ ਦੀ ਮੰਗ ਹੈ ਕਿ ਉਪਰੋਕਤ ਮੈਨੇਜਰ ਦੀ ਇਥੋਂ ਤੁਰੰਤ ਬਦਲੀ ਕੀਤੀ ਜਾਵੇ ਤਾਂ ਜੋ ਆਮ ਲੋਕ ਇਸ ਬੈਂਕ ਵਿੱਚ ਸਹੀ ਤਰੀਕੇ ਨਾਲ ਲੈਣ-ਦੇਣ ਕਰ ਸਕਣ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …

Leave a Reply