Monday, July 27, 2026

ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਸੋਸਾਇਟੀ ਵਲੋਂ ਸ਼ਹੀਦਾਂ ਦੀ 100ਵੀਂ ਬਰਸੀ `ਤੇ ਸ਼ਰਧਾਂਜਲੀ ਭੇਟ

ਲੌਂਗੋਵਾਲ, 18 ਅਪਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਸੋਸਾਇਟੀ ਰਜਿ ਸੁਨਾਮ ਵਲੋਂ 13 PUNJ1804201905ਅਪ੍ਰੈਲ 1919 ਦੇ ਜਲਿਆਂ ਵਾਲੇ ਬਾਗ਼ ਦੇ ਮਹਾਨ ਸ਼ਹੀਦਾਂ ਦੀ 100ਵੀਂ ਬਰਸੀ `ਤੇ ਸ਼ਹੀਦ ਭਗਤ ਸਿੰਘ ਚੌਕ ਜਾਖ਼ਲ ਰੋਡ ਸੁਨਾਮ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਜਿਸ ਦੌਰਾਨ ਇਨਕਲਾਬੀ ਨਾਅਰੇਬਾਜ਼ੀ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ।ਡਾ. ਅਮਨ ਭਗਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦਾਂ ਨੇ ਜਿਸ ਆਜਾਦ ਦੇਸ਼ ਦਾ ਸੁਪਨਾ ਲਿਆ ਸੀ, ਅਸੀਂ ਉਹ ਭਾਰਤ ਦੇਸ਼ ਬਨਾਉਣ ਵਿੱਚ ਅਸਫਲ ਰਹੇ ਹਾਂ।ਜਿੱਥੇ ਕੁੱਝ ਦੋਸ਼ ਸਰਕਾਰਾਂ ਦਾ ਹੈ ਉਥੇ ਹੀ ਕੁੱਝ ਦੋਸ਼ ਸਾਡੀ ਅਨਪੜ੍ਹਤਾ ਤੇ ਜਾਗਰੂਕ ਨਾ ਹੋਣ ਦਾ ਵੀ ਹੈ।ਉਨ੍ਹਾਂ ਕਿਹਾ ਕਿ ਇਹ ਦੋਨੋਂ ਸਾਡੇ ਦੇਸ਼ ਦੀ ਤਰੱਕੀ ਵਿਚ ਰੁਕਾਵਟ ਹਨ।ਇਸ ਲਈ ਅਨਪੜ੍ਹਤਾ ਦਾ ਤਿਆਗ ਕਰਕੇ ਆਪਣੇ ਫ਼ਰਜ਼ਾਂ ਅਤੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਹੀ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਦੇਸ਼ ਸਿਰਜਿਆ ਜਾ ਸਕਦਾ ਹੈ।ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਸੇਵਾ ਕਰਨ ਦਾ ਸੱਦਾ ਵੀ ਦਿੱਤਾ।
            ਇਸ ਮੌਕੇ ਬ੍ਰਿਜ ਲਾਲ, ਹਰਭਗਵਾਨ ਸ਼ਰਮਾ, ਡਾ. ਅਮਨ, ਦਰਸ਼ਨ ਜਗਤਪੁਰਾ, ਮੇਲਾ ਉਗਰਾਹਾਂ, ਜਥੇਦਾਰ ਘੁਮੰਡ ਸਿੰਘ, ਦਰਸ਼ਨ ਬਿਗੜਵਾਲ, ਨਾਜ਼ਰ ਸਿੰਘ, ਸੀਮਾ ਰਾਣੀ, ਕੁਲਦੀਪ ਕੌਰ, ਭੋਲਾ ਰਾਮ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਅਤੇ ਸੱਕੀ ਨਾਲੇ ਨਾਲ ਲੱਗਦੇ ਖੇਤਰਾਂ ਦਾ ਦੌਰਾ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਞਦਲਵਿੰਦਰਜੀਤ ਸਿੰਘ ਨੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ, …

Leave a Reply