ਲੌਂਗੋਵਾਲ, 18 ਅਪਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਗਰਵਾਲ ਸਭਾ ਦੇ ਨਵਨਿਯੁੱਕਤ ਪ੍ਰਧਾਨ ਮਨਪ੍ਰੀਤ ਬਾਂਸਲ ਦੀ
ਅਗਵਾਈ ਵਿੱਚ ਅਗਰੋਹਾ ਧਾਮ ਦੇ ਦਰਸ਼ਨਾਂ ਦੇ ਲਈ ਮੁਫ਼ਤ ਬੱਸ ਯਾਤਰਾ ਸੁਨਾਮ ਤੋਂ ਰਵਾਨਾ ਹੋਈ। ਜਿਸ ਨੂੰ ਆਸਰਾ ਗਰੁੱਪ ਦੇ ਚੇਅਰਮੈਨ ਆਰ ਕੇ ਗੋਇਲ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼ਾਮ ਲਾਲ ਸਿੰਗਲਾ, ਕਿ੍ਰਸ਼ਨ ਸੰਦੋਹਾ ਜਨਰਲ ਸਕੱਤਰ, ਵੇਦ ਪ੍ਰਕਾਸ਼ ਹੋਡਲਾ, ਰੇਵਾ ਛਾਹੜੀਆ, ਵਿਕਰਮ ਗਰਗ ਵਿੱਕੀ, ਪਵਨ ਛਾਹੜੀਆ, ਰਾਜੀਵ ਬੰਦਲਿਸ਼, ਪ੍ਰਭਾਤ ਜਿੰਦਲ, ਸੋਨੂੰ ਕੁਮਾਰ, ਅਸ਼ੋਕ ਬਾਂਸਲ, ਮੰਜੂ ਅਗਰਵਾਲ, ਨਿਸ਼ਾ ਬਾਂਸਲ, ਰਾਣੀ, ਅੰਜੂ ਗਰਗ, ਨਿਰਮਲਾ ਦੇਵੀ, ਵੰਸ਼ੀਕਾ ਜਿੰਦਲ, ਸ਼ੀਲਾ ਦੇਵੀ, ਸਨੇਹ ਜਿੰਦਲ ਆਦਿ ਵੀ ਹਾਜ਼ਰ ਸਨ। ਮਨਪ੍ਰੀਤ ਬਾਂਸਲ ਨੇ ਕਿਹਾ ਕਿ ਅਗਰੋਹਾ ਧਾਮ ਅਗਰਵਾਲਾਂ ਦਾ ਸ਼ਰਧਾ ਕੇਂਦਰ ਹੈ ਅਤੇ ਕੁਲ ਦੇਵੀ ਮਹਾਂ ਲਕਸ਼ਮੀ ਦੇ ਦਰਸ਼ਨਾਂ, ਨਾਲ ਅਗਰਵਾਲਾਂ ਤੇ ਜਿਥੇ ਅਸੀਮ ਕਿਰਪਾ ਹੁੰਦੀ ਹੈ ਉਥੇ ਮਹਾਰਾਜਾ ਅਗਰਸੈਨ ਜੀ ਦੇ ਆਸ਼ੀਰਵਾਦ ਨਾਲ ਮਾਨਵ ਸੇਵਾ ਦੀ ਪ੍ਰੇਰਨਾ ਮਿਲਦੀ ਹੈ।ਉਨਾ ਨੇ ਕਿਹਾ ਕਿ ਹਰ ਅਗਰਵਾਲ ਨੂੰ ਅਗਰੋਹਾ ਧਾਮ ਦੇ ਦਰਸ਼ਨ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ।
Punjab Post Daily Online Newspaper & Print Media