Sunday, April 19, 2026

ਅਗਰੋਹਾ ਧਾਮ ਦੇ ਦਰਸ਼ਨਾਂ ਲਈ ਮੁਫ਼ਤ ਬੱਸ ਯਾਤਰਾ ਸੁਨਾਮ ਤੋਂ ਰਵਾਨਾ

ਲੌਂਗੋਵਾਲ, 18 ਅਪਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਗਰਵਾਲ ਸਭਾ ਦੇ ਨਵਨਿਯੁੱਕਤ ਪ੍ਰਧਾਨ ਮਨਪ੍ਰੀਤ ਬਾਂਸਲ ਦੀ PUNJ1804201906ਅਗਵਾਈ ਵਿੱਚ ਅਗਰੋਹਾ ਧਾਮ ਦੇ ਦਰਸ਼ਨਾਂ ਦੇ ਲਈ ਮੁਫ਼ਤ ਬੱਸ ਯਾਤਰਾ ਸੁਨਾਮ ਤੋਂ ਰਵਾਨਾ ਹੋਈ। ਜਿਸ ਨੂੰ ਆਸਰਾ ਗਰੁੱਪ ਦੇ ਚੇਅਰਮੈਨ ਆਰ ਕੇ ਗੋਇਲ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼ਾਮ ਲਾਲ ਸਿੰਗਲਾ, ਕਿ੍ਰਸ਼ਨ ਸੰਦੋਹਾ ਜਨਰਲ ਸਕੱਤਰ, ਵੇਦ ਪ੍ਰਕਾਸ਼ ਹੋਡਲਾ, ਰੇਵਾ ਛਾਹੜੀਆ, ਵਿਕਰਮ ਗਰਗ ਵਿੱਕੀ, ਪਵਨ ਛਾਹੜੀਆ, ਰਾਜੀਵ ਬੰਦਲਿਸ਼, ਪ੍ਰਭਾਤ ਜਿੰਦਲ, ਸੋਨੂੰ ਕੁਮਾਰ, ਅਸ਼ੋਕ ਬਾਂਸਲ, ਮੰਜੂ ਅਗਰਵਾਲ, ਨਿਸ਼ਾ ਬਾਂਸਲ, ਰਾਣੀ, ਅੰਜੂ ਗਰਗ, ਨਿਰਮਲਾ ਦੇਵੀ, ਵੰਸ਼ੀਕਾ ਜਿੰਦਲ, ਸ਼ੀਲਾ ਦੇਵੀ, ਸਨੇਹ ਜਿੰਦਲ ਆਦਿ ਵੀ ਹਾਜ਼ਰ ਸਨ। ਮਨਪ੍ਰੀਤ ਬਾਂਸਲ ਨੇ ਕਿਹਾ ਕਿ ਅਗਰੋਹਾ ਧਾਮ ਅਗਰਵਾਲਾਂ ਦਾ ਸ਼ਰਧਾ ਕੇਂਦਰ ਹੈ ਅਤੇ ਕੁਲ ਦੇਵੀ ਮਹਾਂ ਲਕਸ਼ਮੀ ਦੇ ਦਰਸ਼ਨਾਂ, ਨਾਲ ਅਗਰਵਾਲਾਂ ਤੇ ਜਿਥੇ ਅਸੀਮ ਕਿਰਪਾ ਹੁੰਦੀ ਹੈ ਉਥੇ ਮਹਾਰਾਜਾ ਅਗਰਸੈਨ ਜੀ ਦੇ ਆਸ਼ੀਰਵਾਦ ਨਾਲ ਮਾਨਵ ਸੇਵਾ ਦੀ ਪ੍ਰੇਰਨਾ ਮਿਲਦੀ ਹੈ।ਉਨਾ ਨੇ ਕਿਹਾ ਕਿ ਹਰ ਅਗਰਵਾਲ ਨੂੰ ਅਗਰੋਹਾ ਧਾਮ ਦੇ ਦਰਸ਼ਨ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ।
 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply