Sunday, April 19, 2026

ਬੂਟੇ ਵੰਡ ਕੇ ਕੀਤੀ ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਲਾਏ ਮੈਡੀਕਲ ਕੈਂਪ ਦੀ ਸ਼ੁਰੂਆਤ

ਲੌਂਗੋਵਾਲ, 18 ਅਪਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ: ਚੀਮਾ PUNJ1804201907ਮੰਡੀ ਵਲੋਂ ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਕਰਵਾਏ ਗਏ 9ਵੇਂ ਤਿੰਨ ਰੋਜਾ ਸਮਾਗਮਾਂ ਦੌਰਾਨ ਸ੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਰਾਹਤ ਫਾਊਂਡੇਸ਼ਨ ਪੰਜਾਬ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਦੀ ਸੁਰੂਆਤ ਸੰਸਥਾ ਵਲੋਂ ਪੌਦੇ ਵੰਡ ਕੇ ਕੀਤੀ ਗਈ। ਸਮਾਜ ਸੇਵੀ ਪਰਮਿੰਦਰ ਕੌਰ ਸਮਾਘ ਮਾਨਸਾ ਨੇ ਆਪਣੀ ਪੂਰੀ ਟੀਮ ਨਾਲ ਹਾਜ਼ਰੀ ਲਗਵਾਈ। ਕੈਂਪ ਦੌਰਾਨ ਗੁਰੂ ਨਾਨਕ ਦੇਵ ਡੈੰਂਟਲ ਕਾਲਜ ਅਤੇ  ਹਸਪਤਾਲ ਵੱਲੋਂ ਪੰਹੁਚੀ ਡਾਕਟਰਾਂ ਦੀ ਟੀਮ ਨੇ ਮਰੀਜਾਂ ਦਾ ਚੈਕਅੱਪ ਕੀਤਾ ਤੇ ਲੋੜਵੰਦ ਮਰੀਜਾਂ ਨੂੰ ਦਵਾਈ ਦਿੱਤੀ। ਕੈਂਪ ਦੌਰਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਹਰਪਾਲ ਸਿੰਘ ਖਡਿਆਲ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕਸਰ ਸਾਹਿਬ ਦੇ ਰਸੀਵਰ ਜਥੇਦਾਰ ਉਦੇ ਸਿੰਘ, ਹਰਿੰਦਰਪਾਲ ਰਿਸ਼ੀ, ਸਮਾਜ ਸੇਵੀ ਸਿਆਮ ਸਿੰਘ ਨਰੈਣਗੜ, ਇੰਦਰਜੀਤ ਸਿੰਘ ਉੱਭਾ, ਕਲੱਬ ਪ੍ਰਧਾਨ ਗੁਰਸੇਵਕ ਸਿੰਘ ਬਿਗੜਵਾਲ ਨੇ ਆਪਣੀ ਹਾਜ਼ਰੀ ਲਗਵਾਈ। ਸੰਸਥਾ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ।
ਇਸ ਤੋਂ ਉਪਰੰਤ 3 ਵਜੇ ਤੋਂ ਸ਼ਾਮ 6 ਵਜੇ ਤੱਕ ਜੋਤੀ ਮਹਿਲਾ ਮੰਡਲ ਤੇ ਰਾਧੇ ਸਿਆਮ ਸੰਕੀਰਤਨ ਮੰਡਲ ਤੋਲਾਵਾਲ ਵਲੋਂ ਕੀਰਤਨ ਕੀਤਾ ਗਿਆ ਜਿਸ ਦੌਰਾਨ ਮੰਡਲ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਹਾਜ਼ਰ ਸਰਧਾਲੂਆਂ ਨੇ ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ।
             ਇਸ ਮੌਕੇ ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ, ਅਗਰਵਾਲ ਸਭਾ ਚੀਮਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਆਰੇ ਵਾਲੇ, ਬੀਰਬਲ ਬਾਂਸਲ, ਸੁਰੇਸ਼ ਕੁਮਾਰ ਖੀਵੇ ਵਾਲੇ, ਸੁਰਿੰਦਰ ਕੁਮਾਰ ਛਿੰਦੀ ਬਡਬਰ ਵਾਲੇ, ਮੁਕੇਸ਼ਚਕੁਮਾਰ, ਲੀਲਾ ਰਾਮ, ਜਨਕ ਰਾਜ, ਹੰਸ ਰਾਜ, ਰਕੇਸ਼ ਗੋਇਲ, ਅੰਮਿ੍ਰਤਪਾਲ, ਮਿੰਟੂ ਬਾਂਸਲ, ਅਸਵਨੀ ਗੋਇਲ, ਜਤਿੰਦਰ ਹੈਪੀ, ਗਗਨਦੀਪ ਬਾਂਸਲ, ਹੈਪੀ ਗੋਇਲ, ਤਰਲੋਚਨ ਗੋਇਲ ਆਦਿ ਤੋਂ ਇਲਾਵਾ ਅਗਰਵਾਲ ਸਭਾ ਮਹਿਲਾ ਵਿੰਗ ਦੇ ਅਹੁਦੇਦਾਰ ਵੀ ਹਾਜ਼ਰ ਸਨ।
 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply