Sunday, July 26, 2026

ਸ਼ਾਹੋਕੇ ਢੱਡਰੀਆਂ ਸਰਕਾਰੀ ਸਕੂਲ ਦਾ ਸਾਲਾਨਾ ਸਮਾਗਮ ਗੁਲਦਸਤਾ-2019 ਕਰਵਾਇਆ

ਲੌਂਗੋਵਾਲ, 19 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਸਰਕਾਰੀ ਹਾਈ ਸਕੂਲ ਸਾਹੋਕੇ ਢੱਡਰੀਆਂ ਬਰਾਂਚ ਵਿਖੇ PUNJ1904201914ਸਾਲਾਨਾ ਸਮਾਗਮ ਗੁਲਦਸਤਾ 2019 ਕਰਵਾਇਆ ਗਿਆ।ਇਹ ਪ੍ਰੋਗਰਾਮ ਸਕੂਲ ਦੇ ਹੈਡ ਮਾਸਟਰ ਬੂਟਾ ਖਾਨ ਅਤੇ ਮਾਸਟਰ ਜੁਗਰਾਜ ਸਿੰਘ ਦੀ ਯੋਗ ਅਗਵਾਈ ਵਿਚ ਕਰਵਾਇਆ ਗਿਆ।ਇਸ ਮੌਕੇ ਬੱਚਿਆਂ ਨੇ ਗੀਤ, ਕੋਰੀਓਗ੍ਰਾਫੀ, ਨਾਟਕ, ਗਿੱਧਾ, ਭੰਗੜਾ ਆਦਿ ਪ੍ਰੋਗਰਾਮ ਪੇਸ਼ ਕੀਤੇ ਅਤੇ ਸਕੂਲ ਦੀਆਂ ਪ੍ਰਾਪਤੀਆਂ ਦੀ ਸਾਲਾਨਾ ਰਿਪੋਰਟ ਸਕੂਲ ਮੁਖੀ ਬੂਟਾ ਖਾਨ ਵਲੋਂ ਪੜ੍ਹੀ ਗਈ ਅਤੇ ਉਨ੍ਹਾਂ ਆਪਣੇ ਭਾਸ਼ਣ ਕਿਹਾ ਕਿ ਸਾਨੂੰ ਪ੍ਰਾਈਵੇਟ ਸਕੂਲਾਂ ਦੀ ਥਾਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣਾ ਚਾਹੀਦਾ ਹੈ।ਇਸ ਸਮੇਂ ਪਿੰਡ ਢੱਡਰੀਆਂ ਦੇ ਸਰਪੰਚ ਗੁਰਚਰਨ ਸਿੰਘ ਵਲੋਂ ਬੱਚਿਆਂ ਨੂੰ ਇਨਾਮ ਵੰਡੇ ਗਏ।
          ਇਸ ਮੌਕੇ ਕੁਲਦੀਪ ਕੌਸ਼ਲ, ਅਮਨਦੀਪ ਸਿੰਘ, ਅਨਿਲ ਸ਼ਰਮਾ, ਸੁਖਦੀਪ ਕੌਰ, ਪਵਨਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਅਮਨਦੀਪ ਕੌਰ, ਗੀਤਾ ਜੈਨ, ਸਲੋਨੀ ਰਾਣੀ, ਚਿੰਕੀ ਸਿੰਗਲਾ ਆਦਿ ਮੌਜੂਦ ਸਨ।
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply