ਭੀਖੀ, 22 ਅਪ਼੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਵਿਰਸਾ ਸੰਭਾਲ ਗੁਰਮਤਿ ਪ਼੍ਰਚਾਰ ਸੁਸਾਇਟੀ ਦੇ ਦਫ਼ਤਰ ਵਿਖੇ ਇੱਕ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਪ਼੍ਰਬੰਧਕ ਭਾਈ ਹਰਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਕਤ ਸੁਸਾਇਟੀ ਵਲੋਂ ਨਵੀਂ ਪੀੜੀ ਨੂੰ ਗੁਰਸਿੱਖੀ, ਗੁਰ ਇਤਿਹਾਸ ਨਾਲ ਜੋੜਨਾ ਆਪਣੇ ਵਿਰਸੇ ਦੀ ਸੰਭਾਲ ਤੇ ਇਨਸਾਨੀਅਤ ਦੀ ਸੇਵਾ ਆਦਿ ਲਈ ਉਪਰਾਲੇ ਕੀਤੇ ਜਾ ਰਹੇ ਹਨ।ਭਵਿੱਖ ਵਿੱਚ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ਼੍ਰੇਰਿਤ ਕਰਨਾ, ਲੋਕਾਂ ਲਈ ਭਲਾਈ ਕੈਂਪਾਂ ਦਾ ਆਯੋਜਨ, ਲੋੜਵੰਦ ਪਰਿਵਾਰਾਂ ਰਾਸ਼ਨ, ਗਰੀਬ ਬੱਚਿਆਂ ਦੀ ਪੜਾਈ, ਭਰੂਣ ਹੱਤਿਆ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨਾ, ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਸਦਾ ਜਾਰੀ ਰਹਿਣਗੇ।
ਇਸ ਦੌਰਾਨ ਸੁਸਾਇਟੀ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਛੋਟੀਆਂ ਗੋਲਕਾਂ ਘਰਾਂ ਦੇ ਦੁਕਾਨਾਂ ਲਈ ਬਣਵਾਏ ਗਏ ਹਨ ਤਾਂ ਜੋ ਲੋਕ ਆਪਣਾ ਦਸਵੰਧ ਇਸ ਵਿਚ ਪਾ ਕੇ ਮਾਇਆ ਇਕੱਤਰ ਕਰਨ ਤੋਂ ਬਾਅਦ ਭਲਾਈ ਕਾਰਜਾਂ ਲਈ ਖਰਚ ਕੀਤੀ ਜਾ ਸਕੇ।
ਇਸ ਮੌਕੇ ਧਿਆਨ ਸਿੰਘ, ਐਡਵੋਕੇਟ ਅੰਗਰੇਜ਼ ਸਿੰਘ ਮੂਲਾ ਸਿੰਘ ਵਾਲਾ, ਰਜਿੰਦਰ ਸਿੰਘ ਭੀਖੀ, ਗੁਰਦੀਪ ਸਿੰਘ, ਮਾ. ਵਰਿੰਦਰ ਸੋਨੀ, ਜੀਵਨ ਸਿੰਘ ਭੀਖੀ, ਸਤਪਾਲ ਸਿੰਘ ਭੀਖੀ, ਸੁਖਪਾਲ ਸਿੰਘ ਅਲੀਸ਼ੇਰ, ਸੁਖਚੈਨ ਸਿੰਘ ਆਦਿ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media