Sunday, September 20, 2026

ਵਿਰਸਾ ਸੰਭਾਲ ਗੁਰਮਤਿ ਪ਼੍ਰਚਾਰ ਸੁਸਾਇਟੀ ਦੀ ਮੀਟਿੰਗ ਹੋਈ

PPN2204201902ਭੀਖੀ, 22 ਅਪ਼੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਵਿਰਸਾ ਸੰਭਾਲ ਗੁਰਮਤਿ ਪ਼੍ਰਚਾਰ ਸੁਸਾਇਟੀ ਦੇ ਦਫ਼ਤਰ ਵਿਖੇ ਇੱਕ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਪ਼੍ਰਬੰਧਕ ਭਾਈ ਹਰਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਕਤ ਸੁਸਾਇਟੀ ਵਲੋਂ ਨਵੀਂ ਪੀੜੀ ਨੂੰ ਗੁਰਸਿੱਖੀ, ਗੁਰ ਇਤਿਹਾਸ ਨਾਲ ਜੋੜਨਾ ਆਪਣੇ ਵਿਰਸੇ ਦੀ ਸੰਭਾਲ ਤੇ ਇਨਸਾਨੀਅਤ ਦੀ ਸੇਵਾ ਆਦਿ ਲਈ ਉਪਰਾਲੇ ਕੀਤੇ ਜਾ ਰਹੇ ਹਨ।ਭਵਿੱਖ ਵਿੱਚ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ਼੍ਰੇਰਿਤ ਕਰਨਾ, ਲੋਕਾਂ ਲਈ ਭਲਾਈ ਕੈਂਪਾਂ ਦਾ ਆਯੋਜਨ, ਲੋੜਵੰਦ ਪਰਿਵਾਰਾਂ ਰਾਸ਼ਨ, ਗਰੀਬ ਬੱਚਿਆਂ ਦੀ ਪੜਾਈ, ਭਰੂਣ ਹੱਤਿਆ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨਾ, ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਸਦਾ ਜਾਰੀ ਰਹਿਣਗੇ।
        ਇਸ ਦੌਰਾਨ ਸੁਸਾਇਟੀ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਛੋਟੀਆਂ ਗੋਲਕਾਂ ਘਰਾਂ ਦੇ ਦੁਕਾਨਾਂ ਲਈ ਬਣਵਾਏ ਗਏ ਹਨ ਤਾਂ ਜੋ ਲੋਕ ਆਪਣਾ ਦਸਵੰਧ ਇਸ ਵਿਚ ਪਾ ਕੇ ਮਾਇਆ ਇਕੱਤਰ ਕਰਨ ਤੋਂ ਬਾਅਦ ਭਲਾਈ ਕਾਰਜਾਂ ਲਈ ਖਰਚ ਕੀਤੀ ਜਾ ਸਕੇ।
    ਇਸ ਮੌਕੇ ਧਿਆਨ ਸਿੰਘ, ਐਡਵੋਕੇਟ ਅੰਗਰੇਜ਼ ਸਿੰਘ ਮੂਲਾ ਸਿੰਘ ਵਾਲਾ, ਰਜਿੰਦਰ ਸਿੰਘ ਭੀਖੀ, ਗੁਰਦੀਪ ਸਿੰਘ, ਮਾ. ਵਰਿੰਦਰ ਸੋਨੀ, ਜੀਵਨ ਸਿੰਘ ਭੀਖੀ, ਸਤਪਾਲ ਸਿੰਘ ਭੀਖੀ, ਸੁਖਪਾਲ ਸਿੰਘ ਅਲੀਸ਼ੇਰ, ਸੁਖਚੈਨ ਸਿੰਘ ਆਦਿ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply