ਪੰਜਾਬ ਨਾਟਸ਼ਾਲਾ ਵਿਖੇ ਹੋਵੇਗਾ ਪ੍ਰੋਗਰਾਮ 25 ਅਪ੍ਰੈਲ ਨੂੰ
ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ – ਅਮਨ) – ਅਨੇਜਾ ਪ੍ਰੋਡਕਸ਼ਨ ਵਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ‘ਫੁੱਲ ਆਨ ਟੈਲੈਂਟ-2019 ਐਂਡ ਸੁਪਰ ਮੋਮ ਸੀਜ਼ਨ-2’ ਸ਼ੋਅ ਪੰਜਾਬ ਨਾਟਸ਼ਾਲਾ ਵਿਖੇ 25 ਅਪ੍ਰੈਲ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸ਼ੋਅ ਦਾ ਪੋਸਟਰ ਆਈ.ਜੀ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਐਤਵਾਰ ਨੂੰ ਰਿਲੀਜ਼ ਕੀਤਾ।ਸ਼ੋਅ ਦੇ ਆਰਗੇਨਾਈਜ ਰਿਸ਼ਬ ਅਤੇ ਰੇਖਾ ਨੇ ਦੱਸਿਆ ਕਿ ਸ਼ੋਅ ਵਿਚ ਡਾਂਸ, ਸਿੰਗਿੰਗ ਅਤੇ ਕਾਮੇਡੀ ਵੀ ਹੋਵੇਗੀ।ਐਸਪਾਇਰ ਐਰੋਬਿਕਸ ਡਾਂਸ ਐਂਡ ਇੰਸਟੀਟਿਊਟ ਦੇ ਬੱਚੇ ਵੀ ਪੋ੍ਰਗਰਾਮ ਵਿਚ ਡਾਂਸ ਦੀ ਪੇਸ਼ਕਾਰੀ ਨਾਲ ਧਮਾਲ ਪਾਉੇਣਗੇ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਸੁਨੀਲ ਦੱਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਉਥੇ ਹੀ ਵਿਸ਼ੇਸ਼ ਮਹਿਮਾਨ ਵਜੋਂ ਡੀਐੱਸਪੀ ਅਨੂਪ ਸੋਨੀ, ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ, ਰਿਤੇਸ਼ ਕਪੂਰ, ਲੱੱਕੀ ਸਿੰਘ ਅਤੇ ਮਨਜੀਤ ਸਿੰਘ ਸ਼ਾਮਿਲ ਹੋਣਗੇ।ਐਂਕਟਿੰਗ ਅਰਵਿੰਦਰ ਭੱਟੀ ਅਤੇ ਦਿਵਜੋਤ ਕਰਨਗੇ, ਜਦ ਕਿ ਬਾਲੀਵੁੱਡ ਤੇ ਪਾਲੀਵੁੱਡ ਵਿਚ ਆਪਣੀ ਪਛਾਣ ਕਾਇਮ ਕਰ ਚੁੱਕੀ ਬਾਲ ਕਲਾਕਾਰ ਸਾਇਸ਼ਾ ਵਲੋਂ ਸਪੈਸ਼ਲ ਐਕਟ ਪੇਸ਼ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਮਕਸਦ ਘਰ ਤੱਕ ਹੀ ਸੀਮਤ ਰਹਿ ਜਾਣ ਵਾਲੀਆਂ ਔਰਤਾਂ ਨੂੰ ਆਪਣਾ ਟੈਲੈਂਟ ਦਿਖਾਉਣ ਲਈ ਇਕ ਮੰਚ ਮੁਹੱਈਆ ਕਰਵਾਉਣਾ ਹੈ। ਪ੍ਰੋਗਰਾਮ ਦੌਰਾਨ ਬੱਚਿਆਂ ਦੀ ਮਾਵਾਂ ਜਿਥੇ, ਡਾਂਸ, ਕਮੇਡੀ ਅਤੇ ਮਾਡਲਿੰਗ ਨਾਲ ਆਪਣਾ ਟੈਲੈਂਟ ਦਿਖਾਉਣਗੀਆਂ।ਜੇਤੂਆਂ ਨੂੰ ਮੁੱਖ ਮਹਿਮਾਨਾਂ ਵਲੋਂ ਇਨਾਮਾਂ ਨਾਲ ਨਿਵਾਜ਼ਿਆ ਜਾਵੇਗਾ।ਸਮਾਜ ਵਿਚ ਵਿਲੱਖਣ ਪਛਾਣ ਕਾਇਮ ਕਰਨ ਵਾਲੀਆਂ ਔਰਤਾਂ ਨੂੰ ਮੋਸਟ ਇੰਪਾਵਰਮੈਂਟ ਵੂਮੈਨ ਐਵਾਰਡ-2019 ਨਾਲ ਸਨਮਾਨਿਤ ਕੀਤਾ ਜਾਵੇਗਾ।ਜਿਸ ਵਿੱਚ ਮਮਤਾ ਦੱਤਾ ਕੌਂਸਲਰ, ਡਾ. ਜਗਜੀਤ ਕੌਰ ਡਾਇਰੈਕਟਰ ਯੂਥ ਵੈਲਫੇਅਰ ਜੀ.ਐਨ.ਡੀ.ਯੂ, ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ੲ.ੇਵੀ ਕਾਲਜ ਵੂਮੈਨ, ਡਾ. ਪ੍ਰਿਯੰਕਾ ਸ਼ਰਮਾ ਐਚ.ਓ.ਡੀ ਫਾਈਨ ਆਰਟ ਡੀ.ਏ.ਵੀ ਪਬਲਿਕ ਸਕੂਲ, ਮੈਡਮ ਮਨੀਸ਼ਾ ਕਪੂਰ ਸੈਕਟਰੀ ਜਿਲ੍ਹਾ ਸੈਕਟਰੀ ਐਮ.ਸੀ.ਸੀ ਦੇ ਨਾਂ ਸ਼ਾਮਿਲ ਹਨ।