ਲੌਂਗੋਵਾਲ, 23 ਅਪ੍ਰੈਲ (ਜਗਸੀਰ ਲੌਂਗੋਵਾਲ ) – ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਜੱਸੀ ਜਸਰਾਜ ਵੱਲੋਂ ਪਿੰਡ ਸ਼ਾਹਪੁਰ ਕਲਾਂ,ਝਾੜੋਂ,ਬੀਰਕਲਾਂ, ਸਤੌਜ,
ਧਰਮਗੜ੍ਹ, ਰਤਨਗੜ੍ਹ ਕਣਕਵਾਲ, ਦੌਲੇਵਾਲਾ, ਉਗਰਾਹਾਂ, ਨੀਲੋਵਾਲ ਆਦਿ ਦਾ ਦੌਰਾ ਕੀਤਾ ਗਿਆ।ਜਿਸ ਦੌਰਾਨ ਜੱਸੀ ਜਸਰਾਜ ਦਾ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਪਿੰਡ ਸ਼ਾਹਪੁਰ ਕਲਾਂ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜੱਸੀ ਜਸਰਾਜ ਨੇ ਕਿਹਾ ਕਿ ਸਾਨੂੰ 70 ਸਾਲ ਤੋਂ ਪੰਜਾਬ ਦੀਆਂ ਦੋ ਹੀ ਪਾਰਟੀਆਂ ਨੇ ਗੁੰਮਰਾਹ ਕਰਦਿਆਂ ਲੱਟਿਆ ਤੇ ਕੁੱਟਿਆ ਹੀ ਹੈ।ਇਹ ਵੱਡੀਆਂ ਰਾਜਨੀਤਕ ਪਾਰਟੀਆਂ ਦੇ ਧਨਾੜ ਆਗੂ ਨਹੀਂ ਚਾਹੁੰਦੇ ਕਿ ਆਮ ਲੋਕ ਵੀ ਉਹਨਾਂ ਵਰਗੀਆਂ ਸਹੂਲਤਾਂ ਦਾ ਆਨੰਦ ਮਾਣ ਸਕਣ।ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇਕਰ ਆਮ ਲੋਕਾਂ ਦੇ ਧੀ ਪੁੱਤ ਵੀ ਸਿਆਸਤ ਵਿੱਚ ਸ਼ਾਮਲ ਹੋ ਗਏ ਉਹਨਾਂ ਦਾ ਸਿਆਸੀ ਭਵਿੱਖ ਖਤਮ ਹੋਵੇਗਾ।ਅੱਜ ਪੰਜਾਬ ਦੇ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨਾ ਮਾਤਰ ਹੀ ਹਨ ਨਾ ਚੰਗੇ ਸਕੂਲ ਕਾਲਜ, ਨਾ ਸੁੱਧ ਪੀਣ ਯੋਗ ਪਾਣੀ, ਨਾ ਚੰਗੀਆਂ ਸਿਹਤ ਸਹੂਲਤਾਂ ਆਜ਼ਾਦੀ ਦੇ 70 ਸਾਲ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਅਦ ਵੀ ਪੰਜਾਬ ਵਾਸੀਆਂ ਨੂੰ ਮਿਲੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਰਫ ਕੁੱਝ ਦਿਨਾਂ ਲਈ ਤੁਸੀਂ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰਕੇ ਇਹਨਾਂ ਅਕਾਲੀ, ਕਾਂਗਰਸ ਅਤੇ ਆਪ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਦੇ ਅੰਤਰ ਨਾਲ ਹਰਾਓ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਾਰਨ ਹੀ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਖਤਮ ਹੋਈ ਹੈ।
ਇਸ ਮੌਕੇ ਪੰਜਾਬੀ ਏਕਤਾ ਪਾਰਟੀ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਸੇਰ ਸਿੰਘ ਤੋਲਾਵਾਲ, ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਇੰਚਾਰਜ ਡਾ. ਹਰਬੰਸ ਸਿੰਘ, ਹਲਕਾ ਕੋਆਰਡੀਨੇਟਰ ਗੁਰਚਰਨ ਸਿੰਘ, ਹਲਕਾ ਪ੍ਰਧਾਨ ਰਾਮ ਸਿੰਘ ਲੌਂਗੋਵਾਲ, ਬਲਦੇਵ ਸਿੰਘ ਲੌਂਗੋਵਾਲ, ਕਸ਼ਮੀਰ ਸਿੰਘ ਲੌਂਗੋਵਾਲ, ਸਾਹਿਬ ਸਿੰਘ ਸੁਨਾਮ ਮੀਤ ਪ੍ਰਧਾਨ, ਸੁਮਿੰਦਰ ਸਿੰਘ ਸਿੱਧੂ, ਹਰਦੀਪ ਸਿੰਘ ਫੌਜੀ, ਕੁਲਵੀਰ ਸਿੰਘ, ਬਿੱਕਰ ਸਿੰਘ, ਅਮਰੀਕ ਸਿੰਘ, ਬੀਰਬਲ ਸਿੰਘ ਫੌਜੀ ਅਤੇ ਵੱਡੀ ਗਿਣਤੀ `ਚ ਵਰਕਰ ਹਾਜ਼ਰ ਸਨ ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media