Sunday, March 8, 2026

ਧਰਤੀ ਦਿਵਸ `ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

ਲੌਂਗੋਵਾਲ, 23 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਥਾਨਕ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਵਲੋਂ ਵਣ ਵਿਸਥਾਰ PUNJ2304201917ਮੰਡਲ ਬਠਿੰਡਾ ਦੇ ਸਹਿਯੋਗ ਨਾਲ ‘ਸੀ‘ ਐਂਡ ‘ਐਮ‘ ਸਕਿਲ ਓਰੀਐਂਟਲ ਇੰਸਟੀਚਿਊਟ ਉਭਾਵਾਲ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਵਣ ਵਿਸਥਾਰ ਮੰਡਲ ਬਠਿੰਡਾ ਦੇ ਬਲਾਕ ਅਫਸਰ ਨੈਬ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਦੀ ਸੁਰੱਖਿਆ ਲਈ ਰੁੱਖਾਂ ਅਤੇ ਪਾਣੀ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਜਿਸ ਕਰਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਅਤੇ ਵੱਧ ਤੋਂ ਵੱਧ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਧਰਤੀ ਦੀ ਸਫਾਈ ਰੱਖਣ ਲਈ ਤਾਂ ਜੋ ਭਿਆਨਕ ਬੀਮਾਰੀਆਂ ਤੋਂ ਸਕੀਏ।ਕਥਾ ਵਾਚਕ ਸੁਖਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਲਿਖਿਆ ਹੈ ਕਿ ਹਵਾ ਸਾਡੀ ਗੁਰੂ ਹੈ, ਪਾਣੀ ਸਾਡੇ ਪਿਤਾ ਸਮਾਨ ਹੈ ਅਤੇ ਧਰਤੀ ਸਾਡੀ ਮਾਤਾ ਹੈ, ਇਸ ਲਈ ਸਾਨੂੰ ਹਵਾ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ, ਪਾਣੀ ਦੀ ਬਚਤ ਕਰਨ ਅਤੇ ਧਰਤੀ ਨੂੰ ਬੰਜਰ ਹੋਣ ਤੋਂ ਰੋਕਣ ਲਈ ਵੱਧ-ਵੱਧ ਰੁੱਖ ਲਗਾਉਣ ਦੀ ਲੋੜ ਹੈ।ਦਸਮੇਸ਼ ਪਬਲਿਕ ਸਕੂਲ ਉਪਲੀ ਦੇ ਵਿਦਿਆਰਥੀਆਂ ਨੇ ਵੀ ਧਰਤੀ ਦਿਵਸ ਦੇ ਸਬੰਧ ਵਿਚ ਕਵਿਤਾਵਾਂ ਰਾਹੀਂ ਸਮਾਜ ਨੂੰ ਇਕ ਵਧੀਆ ਸੁਨੇਹਾ ਦਿੱਤਾ।ਸੰਸਥਾ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਦੌਰਾਨ ਵਣ ਵਿਸਥਾਰ ਮੰਡਲ ਸੰਗਰੂਰ ਤੋਂ ਦਰੋਗਾ ਗੁਰਦੀਪ ਸਿੰਘ, ਮਾਨਸਾ ਤੋਂ ਦਰੋਗਾ ਕੁਲਦੀਪ ਕੌਰ ਖਾਲਸਾ, ਬਰਨਾਲਾ ਤੋਂ ਦਰੋਗਾ ਕੁਲਵੀਰ ਸਿੰਘ, ਐਡਵੋਕੇਟ ਕ੍ਰਿਸ਼ਨ ਸੰਗਰੂਰੀ, ਸਲਾਇਟ ਲੌਂਗੋਵਾਲ ਦੇ  ਪ੍ਰੋ. ਮਨੋਜ਼ ਗੋਇਲ, ਹਰਭਗਵਾਨ ਭਿਖੀ, ਕੁਲਵੀਰ ਸਿੰਘ ਖਾਲਸਾ, ਮੋਨਿਕਾ ਰਾਣੀ ਅਤੇ ਮੱਖਣ ਸ਼ਾਹਪੁਰ ਨੇ ਵੀ ਧਰਤੀ ਦਿਵਸ ਸਬੰਧੀ ਆਪੋ-ਆਪਣੇ ਵਿਚਾਰ ਰੱਖੇ।ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਵਿੱਕੀ ਨੇ ਮੰਚ ਸੰਭਲਿਆ ।ਪ੍ਰੋ. ਮਨਜੋ ਗੋਇਲ ਵਲੋਂ ਜੈਵਿਕ ਖੇਤੀ ਨਾਲ ਪੈਦਾ ਕੀਤੇ ਛੋਲੇ, ਕਣਕ ਦਾ ਆਟਾ, ਲਾਲ ਮਿਰਚ, ਹਲਦੀ ਅਤੇ ਸ਼ੱਕਰ ਵਗੈਰਾ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨਾਲ ਉਨ੍ਹਾਂ ਨੇ ਸਪਰੇਅ ਅਤੇ ਕੀੜੇ ਮਾਰ ਦਵਾਈਆਂ ਨਾਲ ਉਪਜੇ ਖਾਦ ਪਦਾਰਥਾਂ ਨੂੰ ਛੱਡ ਕੇ ਆਰਗੈਨਿਕ ਪਦਾਰਥ ਅਪਨਾਉਣ ਸਬੰਧੀ ਇਕ ਵਧੀਆ ਸੁਨੇਹਾ ਦਿੱਤਾ ਗਿਆ।ਸਮਾਗਮ ਦੇ ਅੰਤ ਵਿਚ ਸੰਸਥਾ ਦੇ ਡਾਇਰੈਕਟਰ ਚਮਕੌਰ ਸਿੰਘ ਸ਼ਾਹਪੁਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
         ਇਸ ਮੌਕੇ ਗੁਰਪ੍ਰੀਤ ਸਿੰਘ ਬਹਾਦਰਪੁਰ, ਬਲਤੇਜ਼ ਸਿੰਘ ਸਰਪੰਚ ਫਫੜੇ ਭਾਈ ਕੇ, ਅੰਮ੍ਰਿਤਪਾਲ ਸਿੰਘ, ਕਮਲਜੀਤ ਸਿੰਘ ਮੋਗਾ, ਜਸਵੀਰ ਸਿੰਘ ਲੋਪੋ, ਸ਼੍ਰੀ ਸਾਈਂ ਸਕਿੱਲ ਸੈਂਟਰ ਸੁਨਾਮ ਦੇ ਡਾਇਰੈਕਟਰ ਅਮਨਦੀਪ ਕੌਰ, ਕੁਲਵਿੰਦਰ ਸਿੰਘ ਹੀਰੋਂ, ਮਨਜੀਤ ਕੌਰ, ਕਮਲਵੀਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਰੋਹਿਤ ਗਰਗ, ਬੂਟਾ ਸਿੰਘ, ਕਰਨ ਸਿੰਘ, ਅਵਤਾਰ ਸਿੰਘ ਅਤੇ ਸ਼ਹੀਦ ਊਧਮ ਸਿੰਘ ਕਲੱਬ ਦੇ ਪ੍ਰਧਾਨ ਗੁਰਸੇਵਕ ਸਿੰਘ ਬਿਗੜ੍ਹਵਾਲ ਆਦਿ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply