Monday, March 9, 2026

ਅਵਾਰਾ ਪਸ਼ੂ ਮੋਟਰਸਾਇਕਲ ਨਾਲ ਟਕਰਾਉਣ `ਤੇ ਢਾਡੀ ਸੁਰਜੀਤ ਸਿੰਘ ਸਾਜਨ ਦੀ ਮੌਤ

ਲੌਂਗੋਵਾਲ, 23 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਸਾਹੋਕੇ ਦੇ ਵਸਨੀਕ ਢਾਡੀ ਸੁਰਜੀਤ ਸਿੰਘ ਸਾਜਨ ਜਦੋ ਪਿੰਡ ਢੱਡਰੀਆਂ ਤੋਂ ਸਾਹੋਕੇ ਨੂੰ PUNJ2304201919ਆਪਣੇ ਘਰ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਦੇ ਮੋਟਰਸਾਈਕਲ ਨਾਲ ਇੱਕ ਆਵਾਰਾ ਢੱਠਾ ਟਕਰਾ ਜਾ `ਤੇ ਉਹ ਸਖਤ ਜਖ਼ਮੀ ਹੋ ਗਏ।ਉਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਸੁਨਾਮ ਵਿਖੇ ਲਿਜਾਇਆ ਗਿਆ, ਇਥੋਂ ਉਨ੍ਹਾਂ ਨੂੰ ਪਟਿਆਲਾ ਵਿਖੇ ਭੇਜਿਆ ਗਿਆ। ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਉਨ੍ਹਾਂ ਦੀ ਹਾਲਤ ਜਿਆਦਾ ਖਰਾਬ ਹੋਣ `ਤੇ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ।ਪਰਿਵਾਰ ਦੇ ਦੱਸਣ ਅਨੁਸਾਰ ਰਸਤੇ `ਚ ਉਨ੍ਹਾਂ ਦੀ ਰਾਜਪੁਰਾ ਦੇ ਨਜ਼ਦੀਕ ਮੌਤ ਹੋ ਗਈ।ਉਨ੍ਹਾਂ ਦਾ ਸਸਕਾਰ ਜੱਦੀ ਪਿੰਡ ਸਾਹੋਕੇ ਵਿਖੇ ਕੀਤਾ ਗਿਆ।ਉਹ ਆਪਣੇ ਪਿੱਛੇ ਆਪਣੀ ਪਤਨੀ ਦੋ ਬੇਟੀਆਂ ਅਤੇ ਦੋ ਬੇਟੇ ਛੱਡ ਗਏ ਹਨ।
 ਢਾਡੀ ਮਲਕੀਤ ਸਿੰਘ ਲੌਂਗੋਵਾਲ, ਸ਼ਿੰਗਾਰਾ ਸਿੰਘ ਸਾਜਨ ਖੜਕਾ ਬਾਦਲ ਗੁਰਮਾ, ਅੰਮ੍ਰਿਤਪਾਲ ਸਿੰਘ, ਸੇਵਕ ਸਿੰਘ, ਸੁਖਪਾਲ ਕੌਰ ਬਡਬਰ, ਰਣਜੀਤ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ ਬਿੱਲੂ, ਬੂਟਾ ਸਿੰਘ, ਤਰਸੇਮ ਸਿੰਘ, ਸ਼ੇਰ ਸਿੰਘ ਨਮੋਲ, ਤਾਜ ਸਿੰਘ ਲੌਂਗੋਵਾਲ ਆਦਿ ਨੇ ਪਰਿਵਾਰ ਨਾਲ ਭਾਰੀ ਦੁੱਖ ਦਾ ਪ੍ਰਗਟ ਕੀਤਾ ਹੈ।
 

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply