Tuesday, March 10, 2026

ਆਮ ਚੋਣਾਂ ਤੋਂ ਬਾਅਦ ਹੀ ਹੋਵੇਗਾ 66ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ

ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਚੋਣ ਇਕ ਸੁਤੰਤਰ ਅਤੇੇ ਨਿਰਪੱਖ ਜਿੳੂਰੀ ਵਲੋਂ ਕੀਤੀ ਜਾਂਦੀ ਹੈ ਜਿਸ ਵਿਚ ਉਘੇ ਫਿਲਮ ਨਿਰਮਾਤਾ ਅਤੇ ਫਿਲਮੀ ਹਸਤੀਆਂ ਸ਼ਾਮਿਲ ਹੰਦੀਆਂ ਹਨ ਅਤੇ ਇਸ ਸੰਬੰਧੀ ਐਲਾਨ ਹਰ ਸਾਲ ਅਪ੍ਰੈਲ ਵਿਚ ਕੀਤਾ ਜਾਂਦਾ ਹੈ।
    ਪਰ ਇਸ ਸਾਲ 17ਵੀਂ ਲੋਕ ਸਭਾ  ਅਤੇ ਚਾਰ ਵਿਧਾਨ ਸਭਾਵਾਂ ਦੀਆਂ ਚੋਣਾਂ ਹੋ ਰਹੀਆਂ ਹਨ ਅਤੇ ਪੁਰਸਕਾਰਾਂ ਵਿਚ ਇਕ ਬਹੁਤ ਹੀ ਫਿਲਮ-ਮਿੱਤਰ ਸੂਬਾ ਵੀ ਸ਼ਾਮਿਲ ਹੈ।ਕਿਉਂਕਿ ਇਸ ਵੇਲੇ ਚੋਣ ਜ਼ਾਬਤਾ (ਐਮ.ਸੀ.ਸੀ) ਲੱਗਾ ਹੋਇਆ ਹੈ, ਜਿਸ ਦੀ ਪਾਲਣਾ ਕਿ ਸਭ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਲਈ ਜ਼ਰੂਰੀ ਹੰੁਦੀ ਹੈ ਅਤੇ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੰੁਦਾ ਹੈ ਕਿ ਮੀਡੀਆ ਦੀ ਤਾਕਤ ਦੀ ਵਰਤੋਂ ਇਸ ਢੰਗ ਨਾਲ ਹੋਵੇ ਕਿ ਚੋਣ ਜ਼ਾਬਤਾ ਪ੍ਰਭਾਵਿਤ ਨਾ ਹੰੁਦਾ ਹੋਵੇ।ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਪੁਰਸਕਾਰਾਂ ਦਾ ਐਲਾਨ ਚੋਣ ਅਮਲ ਮੁਕੰਮਲ ਹੋਣ ਅਤੇ ਚੋਣ ਜ਼ਾਬਤਾ ਹਟਣ ਤੋਂ ਬਾਅਦ ਕੀਤਾ ਜਾਵੇ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply