ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਚੋਣ ਇਕ ਸੁਤੰਤਰ ਅਤੇੇ ਨਿਰਪੱਖ ਜਿੳੂਰੀ ਵਲੋਂ ਕੀਤੀ ਜਾਂਦੀ ਹੈ ਜਿਸ ਵਿਚ ਉਘੇ ਫਿਲਮ ਨਿਰਮਾਤਾ ਅਤੇ ਫਿਲਮੀ ਹਸਤੀਆਂ ਸ਼ਾਮਿਲ ਹੰਦੀਆਂ ਹਨ ਅਤੇ ਇਸ ਸੰਬੰਧੀ ਐਲਾਨ ਹਰ ਸਾਲ ਅਪ੍ਰੈਲ ਵਿਚ ਕੀਤਾ ਜਾਂਦਾ ਹੈ।
ਪਰ ਇਸ ਸਾਲ 17ਵੀਂ ਲੋਕ ਸਭਾ ਅਤੇ ਚਾਰ ਵਿਧਾਨ ਸਭਾਵਾਂ ਦੀਆਂ ਚੋਣਾਂ ਹੋ ਰਹੀਆਂ ਹਨ ਅਤੇ ਪੁਰਸਕਾਰਾਂ ਵਿਚ ਇਕ ਬਹੁਤ ਹੀ ਫਿਲਮ-ਮਿੱਤਰ ਸੂਬਾ ਵੀ ਸ਼ਾਮਿਲ ਹੈ।ਕਿਉਂਕਿ ਇਸ ਵੇਲੇ ਚੋਣ ਜ਼ਾਬਤਾ (ਐਮ.ਸੀ.ਸੀ) ਲੱਗਾ ਹੋਇਆ ਹੈ, ਜਿਸ ਦੀ ਪਾਲਣਾ ਕਿ ਸਭ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਲਈ ਜ਼ਰੂਰੀ ਹੰੁਦੀ ਹੈ ਅਤੇ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੰੁਦਾ ਹੈ ਕਿ ਮੀਡੀਆ ਦੀ ਤਾਕਤ ਦੀ ਵਰਤੋਂ ਇਸ ਢੰਗ ਨਾਲ ਹੋਵੇ ਕਿ ਚੋਣ ਜ਼ਾਬਤਾ ਪ੍ਰਭਾਵਿਤ ਨਾ ਹੰੁਦਾ ਹੋਵੇ।ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਪੁਰਸਕਾਰਾਂ ਦਾ ਐਲਾਨ ਚੋਣ ਅਮਲ ਮੁਕੰਮਲ ਹੋਣ ਅਤੇ ਚੋਣ ਜ਼ਾਬਤਾ ਹਟਣ ਤੋਂ ਬਾਅਦ ਕੀਤਾ ਜਾਵੇ।
Check Also
ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ
ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …
Punjab Post Daily Online Newspaper & Print Media