Monday, September 28, 2026

ਰਾਜਾ ਵੜਿੰਗ ਦਾ ਸਾਹਮਣੇ ਆਇਆ ਨਵਾਂ ਵਿਵਾਦ

ਭੀਖੀ/ਮਾਨਸਾ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ `ਚ ਭੂਚਾਲ ਆਇਆ ਹੋਇਆ ਹੈ।ਇਸੇ ਭੂਚਾਲ PUNJ2704201903ਦੇ ਚੱਲਦਿਆਂ ਬਠਿੰਡਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੇ ਖਿਲਾਫ ਵਿਵਾਦ ਰੁੁਕਣ ਦਾ ਨਾਮ ਨਹੀਂ ਲੈੈੈ ਰਿਹਾ। ਕਾਂਗਰਸ ਦੇ ਰਾਜਾ ਵੜਿੰਗ ਦੀ ਵੀਡੀਓ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ।ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀ ਇਹ ਵੀਡੀਓ ਮਾਨਸਾ ਦੇ ਹਲਕਾ ਬੁਢਲਾਡਾ `ਚ `ਆਪ` ਵਲੰਟੀਅਰ ਰਹੇ ਟਿੰਕੂ ਪੰਜਾਬ ਦੇ ਘਰ ਦੀ ਹੈ, ਜਿਥੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਉਸ ਨੂੰ ਕਾਂਗਰਸ `ਚ ਸ਼ਾਮਲ ਕਰਨ ਲਈ ਪਹੁੰਚੇ ਸਨ।ਪਾਰਟੀ `ਚ ਸ਼ਾਮਲ ਹੋਣ ਤੋਂ ਇਕਦਮ ਬਾਅਦ ਟਿੰਕੂ ਨੇ ਰਾਜਾ ਵੜਿੰਗ `ਤੇ 50 ਹਜ਼ਾਰ ਰੁਪਏ ਦੇਣ ਦਾ ਦੋਸ਼ ਲਾਉਂਦੇ ਹੋਏ ਇਸ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ।ਟਿੰਕੂ ਦਾ ਦੋਸ਼ ਹੈ ਕਿ ਰਾਜਾ ਵੜਿੰਗ ਉਸ ਨੂੰ ਜ਼ਬਰਦਸਤੀ ਪੈਸੇ ਫੜਾ ਕੇ ਗਿਆ ਹੈ।
    ਦੂਜੇ ਪਾਸੇ ਰਾਜਾ ਵੜਿੰਗ ਨੇ ਉਲਟਾ ਟਿੰਕੂ ਪੰਜਾਬ ਵਲੋਂ ਪੈਸੇ ਦਿੱਤੇ ਜਾਣ ਦੀ ਗੱਲ ਕਹੀ ਹੈ।ਵੜਿੰਗ ਨੇ ਕਿਹਾ ਕਿ ਪਹਿਲਾਂ ਤਾਂ ਉਸ ਨੂੰ ਲੱਗਾ ਕਿ ਟਿੰਕੂ ਪਾਰਟੀ ਫੰਡ ਲਈ ਦੇ ਰਿਹਾ ਹੈ, ਜੋ ਨਹੀਂ ਰੱਖੇ।ਪਰ ਵੀਡੀਓ ਵੇਖ ਕੇ ਉਸ ਨੂੰ ਅਸਲ ਕਹਾਣੀ ਸਮਝ ਆਈ।ਰਾਜਾ ਵੜਿੰਗ ਨੇ ਟਿੰਕੂ ਖਿਲਾਫ ਕਾਰਵਾਈ ਦੀ ਗੱਲ ਵੀ ਕਹੀ ਹੈ।ਇਸ ਸਭ ਦੌਰਾਨ ਮੌਕੇ `ਤੇ ਮੌਜੂਦ ਕਾਂਗਰਸੀ ਆਗੂ ਮੈਡਮ ਮਨੋਜ ਬਾਲਾ ਬਾਂਸਲ ਨੇ ਇਸ ਨੂੰ ਵਿਰੋਧੀਆ ਦੀ ਚਾਲ ਕਰਾਰ ਦਿੱਤਾ ਹੈ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …

Leave a Reply