ਭੀਖੀ/ਮਾਨਸਾ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ `ਚ ਭੂਚਾਲ ਆਇਆ ਹੋਇਆ ਹੈ।ਇਸੇ ਭੂਚਾਲ
ਦੇ ਚੱਲਦਿਆਂ ਬਠਿੰਡਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੇ ਖਿਲਾਫ ਵਿਵਾਦ ਰੁੁਕਣ ਦਾ ਨਾਮ ਨਹੀਂ ਲੈੈੈ ਰਿਹਾ। ਕਾਂਗਰਸ ਦੇ ਰਾਜਾ ਵੜਿੰਗ ਦੀ ਵੀਡੀਓ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ।ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀ ਇਹ ਵੀਡੀਓ ਮਾਨਸਾ ਦੇ ਹਲਕਾ ਬੁਢਲਾਡਾ `ਚ `ਆਪ` ਵਲੰਟੀਅਰ ਰਹੇ ਟਿੰਕੂ ਪੰਜਾਬ ਦੇ ਘਰ ਦੀ ਹੈ, ਜਿਥੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਉਸ ਨੂੰ ਕਾਂਗਰਸ `ਚ ਸ਼ਾਮਲ ਕਰਨ ਲਈ ਪਹੁੰਚੇ ਸਨ।ਪਾਰਟੀ `ਚ ਸ਼ਾਮਲ ਹੋਣ ਤੋਂ ਇਕਦਮ ਬਾਅਦ ਟਿੰਕੂ ਨੇ ਰਾਜਾ ਵੜਿੰਗ `ਤੇ 50 ਹਜ਼ਾਰ ਰੁਪਏ ਦੇਣ ਦਾ ਦੋਸ਼ ਲਾਉਂਦੇ ਹੋਏ ਇਸ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ।ਟਿੰਕੂ ਦਾ ਦੋਸ਼ ਹੈ ਕਿ ਰਾਜਾ ਵੜਿੰਗ ਉਸ ਨੂੰ ਜ਼ਬਰਦਸਤੀ ਪੈਸੇ ਫੜਾ ਕੇ ਗਿਆ ਹੈ।
ਦੂਜੇ ਪਾਸੇ ਰਾਜਾ ਵੜਿੰਗ ਨੇ ਉਲਟਾ ਟਿੰਕੂ ਪੰਜਾਬ ਵਲੋਂ ਪੈਸੇ ਦਿੱਤੇ ਜਾਣ ਦੀ ਗੱਲ ਕਹੀ ਹੈ।ਵੜਿੰਗ ਨੇ ਕਿਹਾ ਕਿ ਪਹਿਲਾਂ ਤਾਂ ਉਸ ਨੂੰ ਲੱਗਾ ਕਿ ਟਿੰਕੂ ਪਾਰਟੀ ਫੰਡ ਲਈ ਦੇ ਰਿਹਾ ਹੈ, ਜੋ ਨਹੀਂ ਰੱਖੇ।ਪਰ ਵੀਡੀਓ ਵੇਖ ਕੇ ਉਸ ਨੂੰ ਅਸਲ ਕਹਾਣੀ ਸਮਝ ਆਈ।ਰਾਜਾ ਵੜਿੰਗ ਨੇ ਟਿੰਕੂ ਖਿਲਾਫ ਕਾਰਵਾਈ ਦੀ ਗੱਲ ਵੀ ਕਹੀ ਹੈ।ਇਸ ਸਭ ਦੌਰਾਨ ਮੌਕੇ `ਤੇ ਮੌਜੂਦ ਕਾਂਗਰਸੀ ਆਗੂ ਮੈਡਮ ਮਨੋਜ ਬਾਲਾ ਬਾਂਸਲ ਨੇ ਇਸ ਨੂੰ ਵਿਰੋਧੀਆ ਦੀ ਚਾਲ ਕਰਾਰ ਦਿੱਤਾ ਹੈ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media