Monday, September 28, 2026

ਵਿਲੀਅਮ ਸ਼ੇਕਸਪੀਅਰ ਦਾ ਜਨਮ ਦਿਵਸ` ਮਨਾਇਆ ਗਿਆ

 ਭੀਖੀ/ਮਾਨਸਾ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਕਸਬਾ ਭੀਖੀ ਦੇ ਮਾਡਰਨ ਸੈਕੂਲਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਅੰਗਰੇਜ਼ੀ ਕਵੀ PUNJ2704201902`ਵਿਲੀਅਮ ਸ਼ੈਕਸਪੀਅਰ ਦਾ ਜਨਮ ਦਿਵਸ` ਮਨਾਇਆ ਗਿਆ।ਵਿਦਿਆਰਥੀਆਂ `ਚ ਵੱਖ-ਵੱਖ ਹਾਊਸ ਬਣਾ ਕੇ ਕਵਿਤਾ ਬੋਲਣ ਦਾ ਮੁਕਾਬਲਾ ਕਰਵਾਇਆ ਗਿਆ।ਮੁਕਾਬਲੇ `ਚ ਪਹਿਲੇ ਸਥਾਨ `ਤੇ ਵਿਦਿਆਰਥਣ ਨਿਧਿਕਾ, ਦੂਜੇ ਸਥਾਨ `ਤੇ ਦੀਪਕ ਕੁਮਾਰ, ਤੀਜੇ ਸਥਾਨ `ਤੇ ਹਰਮਨ ਕੌਰ ਅਤੇ ਚੌਥੇ ਸਥਾਨ `ਤੇ ਰਮਨਪ੍ਰੀਤ ਕੌਰ ਰਹੇ।ਇਹ ਮੁਕਾਬਲਾ ਕੋਮਲਪ੍ਰੀਤ ਕੌਰ (ਹਾਊਸ ਹੈਡ) ਤੇ ਅਮਨਦੀਪ ਕੌਰ (ਵਾਇਸ ਹੈਡ) ਦੀ ਅਗਵਾਈ `ਚ ਹੋਇਆ।ਨਿਰਨਾਇਕ ਦੀ ਭੂਮਿਕਾ ਕਾਂਤਾ ਰਾਣੀ ਤੇ ਹਨੀ ਜਿੰਦਲ ਨੇ ਨਿਭਾਈ।ਸਕੂਲ ਪ੍ਰਿੰਸੀਪਲ ਸੰਦੀਪ ਕੌਰ ਵਲੋਂ ਮੁਕਾਬਲੇ `ਚ ਅੱਵਲ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਸ਼ੀਲਡਾਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply