Thursday, August 27, 2026

ਉਪ ਰਾਸ਼ਟਰਪਤੀ ਨੇ ਇੰਡੀਅਨ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦਾ ਦੌਰਾ ਕੀਤਾ

ਨਵੀਂ ਦਿੱਲੀ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਮੁੰਬਈ ਵਿੱਚ ਇੰਡੀਅਨ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦਾ Venkaiah Naiduਦੌਰਾ ਕੀਤਾ। ਉਨਾਂ ਕਿਹਾ ਕਿ ਮਿਊਜ਼ੀਅਮ ਵਿੱਚ ਪ੍ਰਦਰਸ਼ਨੀ ਨਾਲ ਸੈਲਾਨੀਆਂ ਨੂੰ ਆਪਣੀ ਪਸੰਦ ਦੀਆਂ ਫਿਲਮਾਂ, ਕਲਾਕਾਰਾਂ ਅਤੇ ਸੰਗੀਤ ਦੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ ।
    ਨਾਇਡੂ ਨੇ ਕਿਹਾ ਕਿ ਲਗਭਗ ਸਾਰੇ ਭਾਰਤੀਆਂ ਦੀ ਪਸੰਦ ਹੋਣ ਅਤੇ ਜਿਆਦਾ ਦੇਖੇ ਜਾਣ ਦੀ ਵਜ੍ਹਾ ਨਾਲ ਸਿਨੇਮਾ ਸਮਾਜਿਕ ਬਦਲਾਅ ਦੇ ਇੱਕ ਸਾਧਨ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਸਵੱਛ, ਨੈਤਿਕ ਅਤੇ ਸਿੱਖਿਆਦਾਇਕ ਵਿਸ਼ਿਆਂ ਵਾਲੀਆਂ ਫਿਲਮਾਂ ਰਾਹੀਂ ਸਿਨੇਮਾ ਪ੍ਰੇਮੀਆਂ ਨੂੰ ਸੂਚਿਤ, ਸਿੱਖਿਅਤ, ਤਾਕਤਵਰ ਅਤੇ ਜਾਗਰੂਕ ਕਰਨ ਦੀ ਜਰੂਰਤ ਹੈ।ਇਸ ਅਤਿਆਧੁਨਿਕ ਮਿਊਜ਼ੀਅਮ ਦੇ ਦੌਰੇ ਵਿੱਚ ਹੋਏ ਅਨੁਭਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਇੱਕ ਫੇਸਬੁਕ ਪੋਸਟ ਵਿੱਚ ਲਿਖਿਆ ਕਿ ਇਹ ਮਿਊਜ਼ੀਅਮ ਮਾਸ ਮੀਡੀਆ ਦਾ ਮਹੱਤਵਪੂਰਨ ਮੰਚ ਹੈ।
 

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply