ਅੰਮ੍ਰਿਤਸਰ 27 ਅਪ੍ਰੈਲ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ

ਕਾਂਗਰਸ ਨੂੰ ਵੋਟ ਪਾਉਣਾ ਉਸ ਵਲੋਂ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਟੈਕਾਂ ਨਾਲ ਹਮਲਾ ਕਰਨ ਅਤੇ ਦਿੱਲੀ ਦੇ ਸਿੱਖ ਕਤਲੇਆਮ ਨੂੰ ਜ਼ਾਇਜ ਠਹਿਰਾਉਣ ਤੁਲ ਹੈ, ਇਸ ਲਈ ਪੰਜਾਬੀ ਕਾਂਗਰਸ ਨੂੰ ਵੋਟ ਨਹੀਂ ਦੇਣਗੇ।
ਮਜੀਠੀਆ ਜੰਡਿਆਲਾ ਗੁਰੂ ਹਲਕੇ ਦੇ ਇੰਚਾਰਜ ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਹਾ ਕਿ ਗੁਟਕਾ ਸਾਹਿਬ ਹੱਥ ’ਚ ਲੈ ਕੇ ਝੂਠੀ ਸਹੁੰ ਖਾਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਗੁਰੂ ਸਾਹਿਬ ਦਾ ਨਹੀਂ ਬਣ ਸਕਿਆ ਉਹ ਪੰਜਾਬ ਦੇ ਵਾਸੀਆਂ ਦਾ ਕੀ ਬਣੇਗਾ? ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ, ਦਲਿਤ ਭਰਾਵਾਂ, ਮੁਲਾਜ਼ਮਾਂ, ਵਪਾਰੀ ਅਤੇ ਨੌਜਵਾਨਾਂ ਨਾਲ ਧੋਖਾ ਕਰਨ ਬਦਲੇ ਕਾਂਗਰਸ ਨੂੰ ਸਬਕ ਸਿਖਾਉਣ ਲਈ ਮਾਹੌਲ ਤਿਆਰ ਹੋ ਚੁਕਿਆ ਹੈ।ਮਜੀਠੀਆ ਨੇ ਕਿਹਾ ਕਿ ਕਾਂਗਰਸੀ ਵਜੀਰਾਂ ਨੂੰ ਸੀਟਾਂ ਜਿਤਾਉਣ ਲਈ ਦਿਤੀ ਗਈ ਚਿਤਾਵਨੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਬੁਖਲਾਹਟ ਜੱਗ ਜਾਹਰ ਹੋਈ ਹੈ। ਉਹਨਾਂ ਕਿਹਾ ਕਿ ਮਿਸ਼ਨ 13 ਕਾਂਗਰਸ ਦਾ ਨਾ ਹੋ ਕੇ ਅਕਾਲੀ ਦਲ ਦਾ ਰਹੇਗਾ।ਉਹਨਾਂ ਸੁਖਪਾਲ ਖਹਿਰਾ ਨੂੰ ਕਾਂਗਰਸੀ ਏਜੰਟ ਗਰਦਾਨਦਿਆਂ ਕਿਹਾ ਕਿ ਉਸ ਦਾ ਅਸਤੀਫਾ ਨਿਯਮਾਂ ਅਨੁਸਾਰ ਨਾ ਹੋ ਕੇ ਲੋਕਾਂ ਦੇ ਅੱਖੀਂ ਕੇਵਲ ਘੱਟਾ ਪਾਉਣ ਦੀ ਡਰਾਮੇਬਾਜ਼ੀ ਹੈ।ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕੇਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਤਾਰੀਫ ਕਰਦਿਆਂ ਉਹਨਾਂ ਨੂੰ ਪੂਰਨ ਗੁਰਸਿੱਖ ਅਤੇ ਇਕ ਪੜਿਆ ਲਿਖਿਆ ਸੂਝਵਾਨ ਸਿਆਸੀ ਆਗੂ ਦਸਿਆ।
ਇਸ ਮੌਕੇ ਡਾ. ਦਲਬੀਰ ਸਿੰਘ ਵੇਰਕਾ, ਬਿਕਰਮਜੀਤ ਸਿੰਘ ਕੋਟਲਾ, ਰਵਿੰਦਰ ਪਾਲ ਸਿੰਘ ਕੁਕੂ ਪ੍ਰਧਾਨ ਆਦਿ ਮੌਜੂਦ ਸਨ।
Punjab Post Daily Online Newspaper & Print Media