
ਅੰਮ੍ਰਿਤਸਰ, 12 ਸਤੰਬਰ (ਸਾਜਨ ਮਹਿਰਾ) – ਜਿਲ੍ਹਾ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਨੇ ਕਾਂਗਰਸ ਭਵਨ ਹਾਲ ਗੇਟ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਂਬਰਸ਼ਿਪ ਦੀ ਅੱਜ ਸ਼ੁਰਆਤ ਕੀਤੀ ਗਈ ਹੈ, ਜੋ ਹਰ ਕਿਸੇ ਕਾਂਗਰਸੀ ਅਹੂਦੇਦਾਰ ਅਤੇ ਵਰਕਰ ਦੇ ਲਈ ਬਹੂਤ ਜਰੂਰੀ ਹੈ।ਉਨ੍ਹਾਂ ਕਿਹਾ ਕਿ ਬਿਨ੍ਹਾਂ ਮੈਂਬਰਸ਼ਿਪ ਦੇ ਕੋਈ ਚੋਣ ਵੀ ਨਹੀਂ ਲੜ ਸੱਕਦਾ।
ਉਨਾਂ ਕਿਹਾ ਕਿ ਫਾਰਮਾਂ ਨੂੰ ਚੈਂਕ ਕਰਕੇ ਮੈਂਬਰਸ਼ਿਪ ਭਰਣ ਵਾਲਿਆਂ ਨੂੰ ਸਹੀ ਤਰੀਕੇ ਦੇ ਨਾਲ ਫਾਰਮ ਭਰਵਾਊਣ ਅਤੇ ਦੇਖ ਰੇਖ ਲਈ 6 ਮੇਂਬਰੀ ਕਮੇਟੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਓ.ਪੀ ਕਨੌਜੀਆ, ਕੁਸ਼ਲ ਆਨੰਦ, ਨਰਿੰਦਰ ਬੰਟੀ, ਦੀਪਕ ਸ਼ਰਮਾ, ਸੁਖਵਿੰਦਰ ਪਾਲ ਸਿੰਘ ਅਤੇ ਵਿਨੋਦ ਸਹਿਦੇਵ ਆਦਿ 6 ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ।ਮੈਂਬਰਸ਼ਿਪ ਫਾਰਮ ਦੀ ਕੀਮਤ ਸਿਰਫ ਪੰਜ ਰੂਪਏ ਹੈ ਅਤੇ 31 ਦਿਸੰਬਰ ਇਸ ਦੀ ਆਖਰੀ ਤਰੀਕ ਰੱਖੀ ਗਈ ਹੈ।ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਪੂਰੀ ਹੋਣ ਤੋਂ ਬਾਅਦ ਬੂਥ ਤੇ ਬਲਾਕ ਪ੍ਰਧਾਨ ਦੇ ਲਈ ਚੋਣ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਨਵੀਂ ਕਮੇਟੀ ਦੇ ਮੇਂਬਰ ਮੈਂਬਰਸ਼ਿਪ ਭਰਨ ਵਿੱਚ ਅਹੁਦੇਦਾਰਾਂ ਦਾ ਸਾਥ ਦੇਣਗੇ।ਜੇਕਰ ਕਿਸੇ ਨੂੰ ਵੀ ਕਿਸੇ ਬੂੱਥ ਜਾਂ ਬਲਾਕ ਵਿੱਚ ਕਿਸੇ ਵੀ ਤਰਾਂ ਦੀ ਕੋਈ ਸ਼ਿਕਾਇਤ ਹੈ ਤਾਂ ਉਹ 1 ਜਨਵਰੀ ਤੋਂ 15 ਤੱਕ ਆਪਣੀ ਸ਼ਿਕਾਇਤ ਨਵੀਂ ਕਮੇਟੀ ਦੇ ਕੋਲ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਸ਼ਿਕਾਇਤ ਕਰਨ ਵਾਲੇ ਨੂੰ ਨਵੀਂ ਕਮੇਟੀ ਕੋਲੋਂ ਵੀ ਸੰਤੂਸ਼ਟੀ ਨਾਂ ਹੋਵੇ ਤਾਂ ਉਹ ਆਪਣੀ ਸ਼ਿਕਾਇਤ 31 ਜਨਵਰੀ ਤੱਕ ਪ੍ਰਦੇਸ਼ ਇਲੈਕਸ਼ਨ ਅਥਾਰਟੀ ਦੇ ਕੋਲ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ 20 ਫਰਵਰੀ ਤੱਕ ਪ੍ਰਦੇਸ਼ ਚੋਣ ਅਥਾਰਟੀ ਆਈਆਂ ਹੋਇਆ ਸ਼ਿਕਾਇਤਾਂ ਦਾ ਨਿਪਟਾਰਾ ਕਰੇਗੀੇ।ਉਨ੍ਹਾਂ ਕਿਹਾ ਕਿ ਇਸ ਦੇ ਬਾਅਦ ਜੇਕਰਟ ਕੋਈ ਚਾਹੇ ਤਾਂ ਆਪਣੇ ਸੇਲ ਦੀ ਚੋਣ ਕਰਵਾ ਸੱਕਦਾ ਹੈ।ਇਸ ਮੌਕੇ ਪਾਲ ਸਿੰਘ ਬਮਰਾ, ਪ੍ਰਮੋਦ ਭਾਟੀਆ ਅਤੇ ਹੋਰ ਕਾਗਰਸੀ ਆਗੂ ਹਾਜਰ ਸਨ।
Punjab Post Daily Online Newspaper & Print Media