ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਕੈਂਬੋਵਾਲ ਸਾਹਿਬ ਰੋਡ `ਤੇ ਸਥਿਤ ਗੋਬਿੰਦ ਵਿਹਾਰ ਕਲੋਨੀ ਵਿਖੇ ਅਮਰ
ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਰਹੇ ਉਨ੍ਹਾਂ ਦੇ ਸਾਥੀ ਮਿਸਤਰੀ ਸੁਖਦੇਵ ਸਿੰਘ ਵਲੋਂ ਨਵੇਂ ਬਣਾਏ ਘਰ `ਚ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸ਼ਮੂਲੀਅਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਰਿਵਾਰ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ ਗਏ । ਉਨਾਂ ਕਿਹਾ ਕਿ ਇਹ ਪਰਿਵਾਰ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਪਾਏ ਹੋਏ ਪੂਰਨਿਆਂ `ਤੇ ਚੱਲਦਾ ਆ ਰਿਹਾ ਹੈ।ਸੰਤ ਜੀ ਤੋਂ ਲੈ ਕੇ ਅੱੱਜ ਤੱਕ ਇਸ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਡਟ ਕੇ ਸਾਥ ਦਿੱਤਾ ਹੈ । ਇਸ ਸਮੇਂ ਲੌਂਗੋਵਾਲ ਵਲੋਂ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।ਜਿੰਨਾਂ ਵਿੱਚ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ, ਜਥੇਦਾਰ ਮਹਿੰਦਰ ਸਿੰਘ ਚੇਅਰਮੈਨ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ, ਹਰਿੰਦਰ ਸਿੰਘ ਐਸ.ਪੀ.ਡੀ, ਵਿਨਰਜੀਤ ਸਿੰਘ ਗੋਲਡੀ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਅਤੇ ਜਸਵੀਰ ਸਿੰਘ ਲੌਂਗੋਵਾਲ ਸ਼ਾਮਿਲ ਸਨ।
ਇਸ ਮੌਕੇ ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਜਸਵਿੰਦਰ ਸਿੰਘ ਲਿਬੜਾ ਸ਼ਹਿਰੀ ਪ੍ਰਧਾਨ, ਜਥੇਦਾਰ ਉਦੇ ਸਿੰਘ, ਉਦਯੋਗਪਤੀ ਸੰਜੇ ਗਰਗ, ਸਤਪਾਲ ਸ਼ਰਮਾ ਡੀ.ਐਸ.ਪੀ ਸੰਗਰੂਰ, ਪਰਮਜੀਤ ਸਿੰਘ ਜੱਸੇਕਾ, ਚੇਅਰਮੈਨ ਜਗਸੀਰ ਸਿੰਘ ਕੋਟੜਾ, ਅੰਜਨ ਕੁਮਾਰ, ਜਗਦੇਵ ਸਿੰਘ ਸਿੱਧੂ ਪ੍ਰਧਾਨ ਨਗਰ ਕੌਂਸਲ, ਮੈਨੇਜਰ ਸੁਰਜੀਤ ਸਿੰਘ, ਮਾਸਟਰ ਨਿਗਮ ਭਾਸਕਰ, ਹਰਮੇਸ਼ ਸਿੰਘ ਸਿੱਧੂ, ਸੁਖਵਿੰਦਰ ਸਿੰਘ ਸਿੱਧੂ, ਬਾਬਾ ਕੁਲਵੰਤ ਸਿੰਘ, ਚੇਅਰਮੈਨ ਸੁਖਪਾਲ ਸ਼ਰਮਾ ਧੂਰੀ, ਮਿਸਤਰੀ ਜੀਤੀ, ਤਰਸੇਮ ਸਿੰਘ ਗੁਜਰਾਂ ਮੀਡੀਆ ਇੰਚਾਰਜ, ਗੁਰਚਰਨ ਸਿੰਘ ਦਰਾਕਾ, ਪਰਮਜੀਤ ਸਿੰਘ ਜੱਸੇਕਾ ਕੁਲਵੰਤ ਸਿੰਘ ਬਾਜਵਾ, ਜਗਸੀਰ ਸਿੰਘ ਬਬਲਾ, ਗੁਰਮੀਤ ਸਿੰਘ ਲੱਲੀ, ਗੁਰਜੰਟ ਸਿੰਘ ਚਹਿਲ ਨਛੱਤਰ ਸਿੰਘ ਬਾਬਾ ਕੌਰ ਸਿੰਘ, ਦਵਿੰਦਰ ਵਸ਼ਿਸ਼ਟ, ਜਗਤਾਰ ਸਿੰਘ ਨਹਿਲ, ਰਾਜੂ ਬੇਦੀ ਆਦਿ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media