ਭਿੱਖੀਵਿੰਡ, 30 ਅਪ੍ਰੈਲ (ਪੰਜਾਬ ਪੋਸਟ – ਹਰਮੀਤ ਭੁੱਲਰ) – ਸਥਾਨਕ ਸਿਮਰਨ ਹਸਪਤਾਲ ਵਿਖੇ ਫ੍ਰੀ ਮੈਡੀਕਲ ਚੈਕਅੱਪ ਲਗਾਇਆ ਜਾ ਰਿਹਾ ਹੈ।ਇਸ ਸਬੰਧੀ
ਜ਼ਿਆਦਾ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ: ਗੁਰਮੇਜ ਸਿੰਘ ਵੀਰਮ ਨੇ ਦੱਸਿਆ ਕਿ ਗਰੀਬਾਂ ਅਤੇ ਹੋਰ ਲੋੜਵੰਦ ਲੋਕਾਂ ਲਈ ਇੱਕ ਫ੍ਰੀ ਮੈਡੀਕਲ ਕੈਂਪ 1 ਤੋਂ 31 ਮਈ ਤੱਕ ਹਰ ਐਤਵਾਰ ਅਤੇ ਬੁੱਧਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਜਿਸ ਦੌਰਾਨ ਦਿਲ, ਸ਼ੂਗਰ, ਛਾਤੀ, ਬਲੱਡ ਪ੍ਰੈਸ਼ਰ, ਗੁਰਦੇ, ਥਾਇਰਾਈਡ, ਕਾਲਾ ਪੀਲੀਆ, ਜਿਗਰ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਐਚ.ਪੀ.ਐਸ ਭਿੰਡਰ ਐਮ.ਬੀ.ਬੀ.ਐਸ (ਐਮ.ਡੀ) ਮਰੀਜ਼ਾਂ ਦੀ ਜਾਂਚ ਕਰਨਗੇ।ਇਸ ਸਮੇਂ ਸ਼ੂਗਰ ਅਤੇ ਈ.ਸੀ ਜੀ ਮੁਫਤ ਕੀਤੀ ਜਾਵੇਗੀ, ਜਦਕਿ ਬਾਕੀ ਦੇ ਟੈਸਟ ਅੱਧੇ ਰੇਟਾਂ `ਤੇ ਹੋਣਗੇ।ਉਨ੍ਹਾਂ ਕਿਹਾ ਕਿ ਹੱਡੀਆਂ ਅਤੇ ਜੋੜਾਂ ਦਾ ਫ੍ਰੀ ਚੈਕਅਪ ਡਾ. ਸ਼ਾਲਿਨ ਸਰੀਨ ਐਮ.ਬੀ.ਬੀ.ਐਸ (ਐਮ.ਐਸ) ਵਲੋਂ ਹਰ ਐਤਵਾਰ 1 ਵਜੇ ਤੋਂ 3 ਵਜੇ ਤੱਕ ਕੀਤਾ ਜਾਵੇਗਾ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media