Monday, July 27, 2026

ਸਿਮਰਨ ਹਸਪਤਾਲ ਵਿਖੇ ਫ੍ਰੀ ਚੈਕਅੱਪ ਕੈਂਪ ਅੱਜ 1 ਮਈ ਤੋਂ – ਡਾ. ਗੁਰਮੇਜ ਸਿੰਘ ਵੀਰਮ

ਭਿੱਖੀਵਿੰਡ, 30 ਅਪ੍ਰੈਲ (ਪੰਜਾਬ ਪੋਸਟ – ਹਰਮੀਤ ਭੁੱਲਰ) – ਸਥਾਨਕ ਸਿਮਰਨ ਹਸਪਤਾਲ ਵਿਖੇ ਫ੍ਰੀ ਮੈਡੀਕਲ ਚੈਕਅੱਪ ਲਗਾਇਆ ਜਾ ਰਿਹਾ ਹੈ।ਇਸ ਸਬੰਧੀ PUNJ3004201907ਜ਼ਿਆਦਾ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ: ਗੁਰਮੇਜ ਸਿੰਘ ਵੀਰਮ ਨੇ ਦੱਸਿਆ ਕਿ ਗਰੀਬਾਂ ਅਤੇ ਹੋਰ ਲੋੜਵੰਦ ਲੋਕਾਂ ਲਈ ਇੱਕ ਫ੍ਰੀ ਮੈਡੀਕਲ ਕੈਂਪ 1 ਤੋਂ 31 ਮਈ ਤੱਕ ਹਰ ਐਤਵਾਰ ਅਤੇ ਬੁੱਧਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਜਿਸ ਦੌਰਾਨ ਦਿਲ, ਸ਼ੂਗਰ, ਛਾਤੀ, ਬਲੱਡ ਪ੍ਰੈਸ਼ਰ, ਗੁਰਦੇ, ਥਾਇਰਾਈਡ, ਕਾਲਾ ਪੀਲੀਆ, ਜਿਗਰ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਐਚ.ਪੀ.ਐਸ ਭਿੰਡਰ ਐਮ.ਬੀ.ਬੀ.ਐਸ (ਐਮ.ਡੀ) ਮਰੀਜ਼ਾਂ ਦੀ ਜਾਂਚ ਕਰਨਗੇ।ਇਸ ਸਮੇਂ ਸ਼ੂਗਰ ਅਤੇ ਈ.ਸੀ ਜੀ ਮੁਫਤ ਕੀਤੀ ਜਾਵੇਗੀ, ਜਦਕਿ ਬਾਕੀ ਦੇ ਟੈਸਟ ਅੱਧੇ ਰੇਟਾਂ `ਤੇ ਹੋਣਗੇ।ਉਨ੍ਹਾਂ ਕਿਹਾ ਕਿ ਹੱਡੀਆਂ ਅਤੇ ਜੋੜਾਂ ਦਾ ਫ੍ਰੀ ਚੈਕਅਪ ਡਾ. ਸ਼ਾਲਿਨ ਸਰੀਨ ਐਮ.ਬੀ.ਬੀ.ਐਸ (ਐਮ.ਐਸ) ਵਲੋਂ ਹਰ ਐਤਵਾਰ 1 ਵਜੇ ਤੋਂ 3 ਵਜੇ ਤੱਕ ਕੀਤਾ ਜਾਵੇਗਾ।
 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply