ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ) – ਵਿਰਸਾ ਵਿਹਾਰ ਵਲੋਂ `ਵਿਸ਼ਵ ਨਿ੍ਰੱਤ ਦਿਵਸ` ਨੂੰ ਸਮਰਪਿਤ ਦੋ ਰੋਜ਼ਾ ਨ੍ਰਿਤ ਉਸਤਵ ਦੇ ਦੂਜੇ ਦਿਨ ਅੰਮਿ੍ਰਤਸਰ ਦੇ ਪ੍ਰਸਿੱਧ ਅਤੇ ਨਾਮਵਰ ਸਕੂਲਾਂ ਜਿਨ੍ਹਾਂ ਵਿੱਚ ਡੀ.ਏ.ਵੀ ਪਬਲਿਕ ਸਕੂਲ, ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ, ਭਵਨਜ਼ ਸਕੂਲ ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਸਪ੍ਰਿੰਗ ਬਲੋਸਮ, ਪੁਲਿਸ ਡੀ.ਏ.ਵੀ ਸਕੂਲ, ਐਮ.ਕੇ ਡੀ.ਏ ਸਕੂਲ ਅਟਾਰੀ ਦੇ ਕਰੀਬ 160 ਵਿਦਿਆਰਥੀਆਂ ਨੇ ਵੱਖ-ਵੱਖ ਲੋਕ ਨ੍ਰਿਤ, ਵੈਸਟਰਨ ਡਾਂਸ ਅਤੇ ਕਲਾਸੀਕਲ ਨ੍ਰਿਤ ਵੰਨਗੀ ਦੀਆਂ ਪੇਸ਼ਕਾਰੀਆਂ ਦਿੱਤੀਆਂ।ਮਨੀਸ਼ਾ ਐਂਡ ਗਰੁੱਪ ਦੀ ਟੀਮ ਵਲੋਂ ਸੋਲੋ ਡਾਂਸ ਕੀਤਾ ਗਿਆ।ਇਹ ਸਮਾਗਮ ਵਿਰਸਾ ਵਿਹਾਰ ਦੇ ਨਟਰਾਜ ਨ੍ਰਿਤ ਸਦਨ ਦੇ ਮੁੱਖੀ ਡਾ. ਰਸ਼ਮੀ ਨੰਦਾ ਦੀ ਅਗਵਾਈ ਹੇਠ ਵਿਰਸਾ ਵਿਹਾਰ ਦੇ ਸ੍ਰ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕਰਵਾਇਆ ਗਿਆ।
ਨ੍ਰਿਤ ਉਤਸਵ ਦੇ ਆਖਰੀ ਦਿਨ ਵਿਰਸਾ ਵਿਹਾਰ ਦੇ ਪ੍ਰਧਾਨ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਨ੍ਰਿਤ ਪ੍ਰੋਗਰਾਮ ਵਿੱਚ ਪੇਸ਼ਕਾਰੀ ਦੇਣ ਵਾਲੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਏ ਹੋਏ ਦਰਸ਼ਕਾਂ ਅਤੇ ਨ੍ਰਿਤ ਪ੍ਰੇਮੀਆਂ ਨੂੰ `ਜੀ ਆਇਆ` ਕਿਹਾ।ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਵਿਰਸਾ ਵਿਹਾਰ ਵਲੋਂ ਸਨਮਾਨ ਚਿੰਨ੍ਹ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਹਰਜੀਤ ਕੌਰ ਨੇ ਨਿਭਾਈ।
ਇਸ ਮੌਕੇ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਲਤਿਕਾ ਅਰੋੜਾ, ਅਰਤਿੰਦਰ ਸੰਧੂ, ਬਲਵਿੰਦਰ ਕੌਰ, ਸ਼ਿਫਾਲੀ, ਮਨੀਸ਼ਾ, ਸਾਕਸ਼ੀ, ਰੰਜੂ, ਰੋਜੀ, ਆਦਿ ਵੱਡੀ ਗਿਣਤੀ ਵਿੱਚ ਨਿ੍ਰੱਤ ਪੇ੍ਰਮੀ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media