Friday, May 1, 2026

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਨੌਜਵਾਨ ਗੁੰਮ

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਪਣੇ ਪਰਿਵਾਰ ਨਾਲ ਆਇਆ ਗੌਤਮ ਪੁੱਤਰ ਉਮੇਸ਼ ਝਾਅ PUNJ0105201905ਵਾਸੀ ਪਿੰਡ ਬੁਕਾਨੀ ਜਿਲ੍ਹਾ ਮੱਤਹਾਰੀ ਬਿਹਾਰ ਲੰਗਰ ਹਾਲ ਵਿੱਚ ਆਪਣੇ ਪਰਿਵਾਰ ਨਾਲੋਂ ਵਿਛੜ ਗਿਆ ਹੈ।ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।ਇਸ ਦੀ ਰਿਪੋਰਟ ਉਸ ਦੇ ਪਿਤਾ ਉਮੇਸ਼ ਝਾਅ ਵਲੋਂ ਦਰਜ਼ ਕਰਵਾਈ ਗਈ ਹੈ।ਗੁੰਮ ਹੋਏ ਲੜਕੇ ਦੀ ਉਮਰ ਕਰੀਬ 18 ਸਾਲ 5 ਮਹੀਨੇ, ਕੱਦ 5 ਫੁੱਟ, ਰੰਗ ਕਣਕ ਵਿੰਨਾ, ਮੋਨਾ ਤੇ ਸੱਜੀ ਅੱਖ ਦੇ ਭਰਵੱਟੇ ਉਪਰ ਸੱਟ ਦਾ ਨਿਸ਼ਾਨ, ਨਾਬੀ ਰੰਗ ਦੀ ਕਮੀਜ ਤੇ ਲਾਗ ਰੰਗ ਦੀ ਕੈਪਰੀ ਪਾਈ ਹੋਈ ਹੈ।ਉਨ੍ਹਾਂ ਦੱਸਿਆ ਗੌਤਮ ਦਿਮਾਗੀ ਤੌਰ `ਤੇ ਬਿਮਾਰ ਹੈ।ਪੁਲਿਸ ਨੇ ਇਸ ਸਬੰਧੀ ਰਿਪੋਰਟ ਦਰਜ਼ ਕਰਕੇ ਭਾਲ ਸ਼ੁਰੂ ਕੀਤੀ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕੋਈ ਇਤਲਾਹ ਮਿਲੇ ਤਾਂ ਉਹ ਪੁਲਿਸ ਚੌਂਕੀ ਗਲਿਆਰਾ ਅੰਮ੍ਰਿਤਸਰ 97811-30219 `ਤੇ ਇਤਲਾਹ ਦੇ ਸਕਦਾ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply