
ਫਾਜਿਲਕਾ, 13 ਸਤੰਬਰ ( ਵਿਨੀਤ ਅਰੋੜਾ ) – ਬਰਸਾਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਭੰਬਾਵੱਟੂ (ਜਵਾਲੇਵਾਲਾ) ਦੀ ਦੀਵਾਰ ਖ਼ਸਤਾ ਹਾਲ ਹੋਣ ਕਾਰਨ ਡਿੱਗ ਪਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਮਾਸਟਰ ਸ਼ਗਨ ਸਿੰਘ ਨੇ ਦੱਸਿਆ ਕਿ ਸਕੂਲ ਦੀ ਦੀਵਾਰ ਖ਼ਸਤਾ ਹਾਲ ਹੋਣ ਕਾਰਨ ਕੁੱਝ ਦਿਨ ਪਹਿਲਾ ਤੇਜ ਬਰਸਾਤ ਕਾਰਨ ਡਿੱਗ ਪਈ ਸੀ, ਜਿਸ ਨਾਲ ਹੁਣ ਸਕੂਲ ਵਿਚ ਦਿਨ ਦਿਹਾੜੇ ਅਵਾਰਾ ਪਸ਼ੂ ਦਾਖ਼ਲ ਹੋਕੇ ਨੁਕਸਾਨ ਅਤੇ ਗੰਦਗੀ ਫੈਲਾਉਦੇ ਹਨ।ਉਨ੍ਹਾਂ ਨੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਿੱਗੇ ਦੀਵਾਰ ਨੂੰ ਫ਼ਿਰ ਬਣਾਉਣ ਦੇ ਲਈ ਸਕੂਲ ਨੂੰ ਗ੍ਰਾਂਟ ਰਾਸ਼ੀ ਦਿੱਤੀ ਜਾਵੇ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media