ਸੰਗਰੂਰ/ ਲੌਂਗੋਵਾਲ, 2 ਮਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਦੀਆਂ ਸੇਵਾਵਾਂ ਨਿਭਾਅ ਰਹੇ ਹਰਿੰਦਰ
ਸਿੰਘ ਲਖਮੀਰਵਾਲਾ ਨੂੰ ਪ੍ਰਦੇਸ਼ ਕਾਂਗਰਸ ਦੇ ਕਿਸਾਨ ਸੈਲ ਦੇ ਚੇਅਰਮੈਨ ਬਣਾਏ ਗਏ ਹਨ।ਇਸ ਨਿਯੁੱਕਤੀ `ਤੇ ਜਗਦੇਵ ਸਿੰਘ ਸਾਬਕਾ ਸਰਪੰਚ, ਰਿੰਪਲ ਸਿੰਘ ਧਾਲੀਵਾਲ, ਬਲਾਕ ਸੰਮਤੀ ਮੈਂਬਰ ਸ਼ਿੰਗਾਰਾ ਸਿੰਘ ਈਲਵਾਲ, ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ, ਜਨਰਲ ਸਕੱਤਰ ਜ਼ਿਲ੍ਹਾ ਕਿਸਾਨ ਸੈਲ ਸਤਪਾਲ ਸਿੰਘ ਫ਼ਤਿਹਗੜ੍ਹ, ਗੋਲਡੀ ਸੰਧੂ, ਅਵਤਾਰ ਸਿੰਘ ਟਿੱਬੀ, ਗੁਰਦੀਪ ਸਿੰਘ ਨੰਬਰਦਾਰ ਸੁਨਾਮ, ਜਗਦੇਵ ਸਿੰਘ ਫ਼ੌਜੀ ਆਦਿ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਰਿੰਦਰ ਸਿੰਘ ਲਖਮੀਰਵਾਲਾ ਨੂੰ ਸੂਬਾ ਕਾਂਗਰਸ ਦੇ ਕਿਸਾਨ ਸੈਲ ਦਾ ਚੇਅਰਮੈਨ ਬਣਾ ਕੇ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਵਿੱਚ ਜੋਸ਼ ਭਰ ਦਿੱਤਾ ਹੈ।ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਵੱਡੇ ਫ਼ਰਕ ਨਾਲ ਜਿੱਤ ਦੁਆਵਾਂਗੇ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media