Monday, July 27, 2026

ਹਰਿੰਦਰ ਲਖਮੀਰਵਾਲਾ ਪ੍ਰਦੇਸ਼ ਕਾਂਗਰਸ ਕਿਸਾਨ ਸੈਲ ਦੇ ਚੇਅਰਮੈਨ ਬਣੇ

ਸੰਗਰੂਰ/ ਲੌਂਗੋਵਾਲ, 2 ਮਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਦੀਆਂ ਸੇਵਾਵਾਂ ਨਿਭਾਅ ਰਹੇ ਹਰਿੰਦਰ Harinder Lakhmirwalaਸਿੰਘ ਲਖਮੀਰਵਾਲਾ ਨੂੰ ਪ੍ਰਦੇਸ਼ ਕਾਂਗਰਸ ਦੇ ਕਿਸਾਨ ਸੈਲ ਦੇ ਚੇਅਰਮੈਨ ਬਣਾਏ ਗਏ ਹਨ।ਇਸ ਨਿਯੁੱਕਤੀ `ਤੇ ਜਗਦੇਵ ਸਿੰਘ ਸਾਬਕਾ ਸਰਪੰਚ, ਰਿੰਪਲ ਸਿੰਘ ਧਾਲੀਵਾਲ, ਬਲਾਕ ਸੰਮਤੀ ਮੈਂਬਰ ਸ਼ਿੰਗਾਰਾ ਸਿੰਘ ਈਲਵਾਲ, ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ, ਜਨਰਲ ਸਕੱਤਰ ਜ਼ਿਲ੍ਹਾ ਕਿਸਾਨ ਸੈਲ ਸਤਪਾਲ ਸਿੰਘ ਫ਼ਤਿਹਗੜ੍ਹ, ਗੋਲਡੀ ਸੰਧੂ, ਅਵਤਾਰ ਸਿੰਘ ਟਿੱਬੀ, ਗੁਰਦੀਪ ਸਿੰਘ ਨੰਬਰਦਾਰ ਸੁਨਾਮ, ਜਗਦੇਵ ਸਿੰਘ ਫ਼ੌਜੀ ਆਦਿ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਰਿੰਦਰ ਸਿੰਘ ਲਖਮੀਰਵਾਲਾ ਨੂੰ ਸੂਬਾ ਕਾਂਗਰਸ ਦੇ ਕਿਸਾਨ ਸੈਲ ਦਾ ਚੇਅਰਮੈਨ ਬਣਾ ਕੇ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਵਿੱਚ ਜੋਸ਼ ਭਰ ਦਿੱਤਾ ਹੈ।ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਵੱਡੇ ਫ਼ਰਕ ਨਾਲ ਜਿੱਤ ਦੁਆਵਾਂਗੇ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply