Wednesday, March 4, 2026

ਦਿਲਜਾਨ ਮੁਹੰਮਦ ਨੇ ਬੈਸਟ ਡਾਂਸਰ ਦਾ ਖ਼ਿਤਾਬ ਜਿੱਤ ਕੇ ਸਭ ਦਾ ਦਿਲ ਜਿੱਤਿਆ

ਸੰਗਰੂਰ/ ਲੌਂਗੋਵਾਲ, 2 ਮਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਵਿਖੇ ਇੰਟਰਨੈਸ਼ਨਲ ਡਾਂਸ ਡੇਅ ਮਨਾਉਂਦੇ ਹੋਏ ਇੰਟਰ ਹਾਊਸ PUNJ0205201909ਡਾਂਸ ਮੁਕਾਬਲਾ ਜਮਾਤ ਪਹਿਲੀ ਤੋਂ ਅੱਠਵੀਂ ਤੱਕ ਤਿੰਨ ਭਾਗਾਂ ਵਿੱਚ ਕਰਵਾਇਆ ਗਿਆ।ਜਿਸ ਵਿੱਚ ਪਹਿਲੀ ਅਤੇ ਦੂਜੀ ਜਮਾਤ ਦਾ ਗਰੁੱਪ ਏ, ਤੀਜੀ ਤੋਂ ਪੰਜਵੀਂ ਗਰੁੱਪ ਬੀ ਅਤੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਗਰੁੱਪ ਸੀ ਦੇ ਤਹਿਤ ਮੁਕਾਬਲੇ ਕਰਵਾਏ ਗਏ।ਇਸ ਮੁਕਾਬਲੇ ਵਿੱਚ ਲਗਭਗ 32 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸਾਰੇ ਹੀ ਪ੍ਰਤੀਭਾਗੀਆਂ ਨੇ ਬਹੁਤ ਹੀ ਸੋਹਣਾ ਪ੍ਰਦਰਸ਼ਨ ਕਰਕੇ ਮੁਕਾਬਲੇ ਨੂੰ ਬਹੁਤ ਰੋਮਾਂਚਕ ਬਣਾਇਆ।ਇਸ ਮੁਕਾਬਲੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਾਚ ਪੇਸ਼ ਕੀਤੇ ਗਏ, ਜਿਵੇਂ ਕਿ ਭੰਗੜਾ, ਹਰਿਆਣਵੀ ਲੋਕ ਨਾਚ, ਵੈਸਟਰਨ, ਬਾਲੀਵੁੱਡ ਆਦਿ।ਅੱਠਵੀਂ ਜਮਾਤ ਦੇ ਵਿਦਿਆਰਥੀ ਕਰਿਸ਼ਪਾਲ ਸਿੰਘ ਨੇ ਆਪਣੇ ਸੰਬੋਧਨ ਨਾਲ ਡਾਂਸ ਡੇਅ ਦੀ ਮਹੱਤਤਾ ਦੱਸੀ।
            ਗਰੁੱਪ ਏ ਵਿੱਚ ਪਹਿਲੀ ਜਮਾਤ ਦੀ ਛੋਟੀ ਬੱਚੀ ਪਰਾਚੀ ਨੇ ਪਹਿਲਾ, ਦੂਜੀ ਜਮਾਤ ਦੀ ਅਸ਼ਮੀਤ ਕੌਰ ਨੇ ਦੂਜਾ ਅਤੇ ਪਹਿਲੀ ਜਮਾਤ ਦੇ ਭਗਵਤੀ ਸਿੰਘ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੀ ਕਲਾ ਦਾ ਲੋਹਾ ਮਨਵਾਇਆ।ਗਰੁੱਪ ਬੀ ਵਿਚ ਪੰਜਵੀਂ ਜਮਾਤ ਦੀ ਕਸ਼ਿਕਾ, ਤੀਸਰੀ ਜਮਾਤ ਦੀ ਮਹਿਰੀਤ ਕੌਰ ਅਤੇ ਜਪਲੀਨ ਕੌਰ ਨੇ ਲੜੀਵਾਰ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਗਰੁੱਪ ਸੀ ਵਿੱਚ ਪਹਿਲਾ ਸਥਾਨ ਦਿਲਜਾਨ ਮੁਹੰਮਦ ਅਤੇ ਨਵਨੀਤ ਕੌਰ (ਰੇਡਰਸ ਹਾਊਸ) ਦੂਜਾ ਸਥਾਨ ਸਿਮਰਨਜੀਤ ਕੌਰ ਅਤੇ ਅੰਸ਼ਿਕਾ (ਟਰੂਪਰਸ ਹਾਊਸ) ਅਤੇ ਤੀਸਰਾ ਸਥਾਨ ਅਭਿਜੀਤ ਸਿੰਘ ਅਤੇ ਮਨੀ (ਗਲੈਡੀਏਟਰਸ ਹਾਊਸ) ਨੇ ਹਾਸਲ ਕਰਕੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ।ਦਿਲਜਾਨ ਮੁਹੰਮਦ (ਛੇਵੀਂ) ਨੇ ਆਪਣੇ ਦਿਲ ਖਿੱਚਵੇਂ ਪ੍ਰਦਰਸ਼ਨ ਨਾਲ ਸਭ ਦਾ ਮਨ ਮੋਹ ਲਿਆ ਅਤੇ ਉਸ ਨੂੰ ਬੈਸਟ ਡਾਂਸਰ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ।ਗਰੁੱਪ ਏ ਅਤੇ ਬੀ ਡਾਂਸ ਮੁਕਾਬਲੇ ਦੇ ਨਿਰਣਾਇਕ ਮੰਡਲ ਵਿੱਚ ਸਕੂਲ ਮੁਖੀ ਮੈਡਮ ਰਣਜੀਤ ਕੌਰ ਅਤੇ ਸਕੂਲ ਦੇ ਹੀ ਡਾਂਸ ਅਧਿਆਪਕ ਮੈਡਮ ਜਸਵਿੰਦਰ ਕੌਰ ਸ਼ਾਮਲ ਹੋਏ।ਗਰੁੱਪ ਸੀ ਦੀ ਜਜਮੈਂਟ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕੀਤੀ।ਮੁਕਾਬਲੇ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਮੈਡਮ ਸਵਾਤੀ ਕਾਲੜਾ ਅਤੇ ਅਧਿਆਪਕ ਸੁਖਬੀਰ ਸਿੰਘ ਨੇ ਬਾਖ਼ੂਬੀ ਨਿਭਾਈ।
           ਇਸ ਮੌਕੇ ਸਕੂਲ ਦੇ ਅਧਿਆਪਕ ਸਪਨਾ ਰਾਣੀ, ਕਿਰਨਪਾਲ ਸਿੰਘ, ਬਿੰਦੀਆ ਮਦਾਨ, ਮਨਪ੍ਰੀਤ ਕੌਰ, ਗੁਰਦੀਪ ਕੌਰ, ਜਸਵਿੰਦਰ ਕੌਰ ਨੇ ਆਪਣੀ ਹਾਜ਼ਰੀ ਦਿੰਦੇ ਹੋਏ ਇਸ ਡਾਂਸ ਮੁਕਾਬਲੇ ਦਾ ਆਨੰਦ ਮਾਣਿਆ ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply