ਭੀਖੀ, 8 ਮਈ (ਪੰਜਾਬ ਪੋਸਟ- ਕਮਲ ਕਾਂਤ) – ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੀ ਭੈਣ ਕਮਲ ਢਿਲੋ ਨੇ ਚੋਣ
ਪ੍ਰਚਾਰ ਦੌਰਾਨ ਅਕਾਲੀਆ ਦੀ ਆਲੋਚਨਾਂ ਕਰਦਿਆ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਰਾਜ ਦੌਰਾਨ ਸਮਾਜ ਦੇ ਹਰ ਵਰਗ ਨਾਲ ਧ੍ਰ੍ਰੋਹ ਕਮਾਇਆ ਹੈ।ਉਨ੍ਹਾਂ ਕਿਹਾ ਕਿ 10 ਸਾਲਾਂ `ਚ ਸੂਬਾ ਕੰਗਾਲ ਹੀ ਨਹੀ ਹੋਇਆ, ਬਲਕਿ ਇਥੋਂ ਦੀ ਜਵਾਨੀ ਅਤੇ ਕਿਸਾਨੀ ਨੂੰ ਇੰਨ੍ਹਾਂ ਨੇ ਜੋਕ ਵਾਂਗੂ ਚੂਸਿਆ ਹੈ।ਕਮਲ ਢਿੱਲੋਂ ਨੇ ਕਾਂਗਰਸ ਲੋਕ ਹਿਤੈਸ਼ੀ ਅਤੇ ਨੌਜਵਾਨ ਸਮੱਰਥਕ ਦੱਸਦਿਆਂ ਕਿਹਾ ਕਿ ਰਾਜਾ ਵੜਿੰਗ ਲੋਕਾਂ ਦਾ ਜਾਚਿਆ ਅਤੇ ਪਰਖਿਆ ਨੌਜਵਾਨ ਆਗੂ ਹੈ, ਜਿਸ ਨੇ ਗਿੱਦੜਬਾਹਾ ਤੋਂ ਅਕਾਲੀਆਂ ਨੂੰ ਲਗਾਤਾਰ ਦੋ ਵਾਰ ਮਾਤ ਦਿੱਤੀ ਹੈ।ਚੋਣ ਬੈਠਕ ਨੂੰ ਸੰਬੋਧਨ ਕਰਦੇ ਹੋਏ ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਸਿੰਗਲਾ ਨੇ ਕਿਹਾ ਕਿ ਉਹ ਨਗਰ ਦੇ ਸਰਬਪੱਖੀ ਵਿਕਾਸ ਲਈ ਬਿਨਾਂ ਕਿਸੇ ਭੇਦ-ਭਾਵ ਤੋਂ ਜੀਅ-ਜਾਨ ਨਾਲ ਕੰਮ ਕਰ ਰਹੇ ਹਨ।ਵਿਕਾਸ ਦੇ ਕੰਮਾਂ ਦੀ ਗਤੀ ਹੋਰ ਤੇਜ਼ ਕਰਨ ਲਈ ਰਾਜਾ ਵੜਿੰਗ ਨੂੰ ਸਫਲ ਬਣਾਇੳਾ ਜਾਵੇ।ਇਸ ਮੋਕੇ ਡਾ. ਹਰਭਗਵਾਨ, ਕੌਸਲਰ ਮਨੋਜ ਰੌਕੀ, ਕਮਲਦੀਪ ਕੌਰ, ਜਗਦੇਵ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਭੱਠਲ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media