Tuesday, September 22, 2026

ਕਮਲ ਢਿੱਲੋਂ ਨੇ ਰਾਜਾ ਵੜਿੰਗ ਲਈ ਮੰਗੀਆਂ ਵੋਟਾਂ

ਭੀਖੀ, 8 ਮਈ (ਪੰਜਾਬ ਪੋਸਟ- ਕਮਲ ਕਾਂਤ) – ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੀ ਭੈਣ ਕਮਲ ਢਿਲੋ ਨੇ ਚੋਣ PUNJ0805201906ਪ੍ਰਚਾਰ ਦੌਰਾਨ ਅਕਾਲੀਆ ਦੀ ਆਲੋਚਨਾਂ ਕਰਦਿਆ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਰਾਜ ਦੌਰਾਨ ਸਮਾਜ ਦੇ ਹਰ ਵਰਗ ਨਾਲ ਧ੍ਰ੍ਰੋਹ ਕਮਾਇਆ ਹੈ।ਉਨ੍ਹਾਂ ਕਿਹਾ ਕਿ 10 ਸਾਲਾਂ `ਚ ਸੂਬਾ ਕੰਗਾਲ ਹੀ ਨਹੀ ਹੋਇਆ, ਬਲਕਿ ਇਥੋਂ ਦੀ ਜਵਾਨੀ ਅਤੇ ਕਿਸਾਨੀ ਨੂੰ ਇੰਨ੍ਹਾਂ ਨੇ ਜੋਕ ਵਾਂਗੂ ਚੂਸਿਆ ਹੈ।ਕਮਲ ਢਿੱਲੋਂ ਨੇ ਕਾਂਗਰਸ ਲੋਕ ਹਿਤੈਸ਼ੀ ਅਤੇ ਨੌਜਵਾਨ ਸਮੱਰਥਕ ਦੱਸਦਿਆਂ ਕਿਹਾ ਕਿ ਰਾਜਾ ਵੜਿੰਗ ਲੋਕਾਂ ਦਾ ਜਾਚਿਆ ਅਤੇ ਪਰਖਿਆ ਨੌਜਵਾਨ ਆਗੂ ਹੈ, ਜਿਸ ਨੇ ਗਿੱਦੜਬਾਹਾ ਤੋਂ ਅਕਾਲੀਆਂ ਨੂੰ ਲਗਾਤਾਰ ਦੋ ਵਾਰ ਮਾਤ ਦਿੱਤੀ ਹੈ।ਚੋਣ ਬੈਠਕ ਨੂੰ ਸੰਬੋਧਨ ਕਰਦੇ ਹੋਏ ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਸਿੰਗਲਾ ਨੇ ਕਿਹਾ ਕਿ ਉਹ ਨਗਰ ਦੇ ਸਰਬਪੱਖੀ ਵਿਕਾਸ ਲਈ ਬਿਨਾਂ ਕਿਸੇ ਭੇਦ-ਭਾਵ ਤੋਂ ਜੀਅ-ਜਾਨ ਨਾਲ ਕੰਮ ਕਰ ਰਹੇ ਹਨ।ਵਿਕਾਸ ਦੇ ਕੰਮਾਂ ਦੀ ਗਤੀ ਹੋਰ ਤੇਜ਼ ਕਰਨ ਲਈ ਰਾਜਾ ਵੜਿੰਗ ਨੂੰ ਸਫਲ ਬਣਾਇੳਾ ਜਾਵੇ।ਇਸ ਮੋਕੇ ਡਾ. ਹਰਭਗਵਾਨ, ਕੌਸਲਰ ਮਨੋਜ ਰੌਕੀ, ਕਮਲਦੀਪ ਕੌਰ, ਜਗਦੇਵ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਭੱਠਲ ਆਦਿ ਮੌਜੂਦ ਸਨ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply