Saturday, April 18, 2026

ਸਰਕਾਰੀ ਸੀਨੀ. ਸੈਕੰ. ਸਕੂਲ ਵਿਖੇ ਸਵੀਪ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਬਟਾਲਾ, 8 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਲੋਕ ਸਭਾ ਚੋਣਾਂ ਵਿਚ ਵੱਧ ਤੋ ਵੱਧ ਵੋਟਰਾਂ ਦੀ ਸ਼ਮੂਲੀਅਤ  ਵਾਸਤੇ ਡਿਉਟੀ `ਤੇ ਤਾਇਨਾਤ ਹਰ ਅਫਸਰ PUNJ0805201905ਪੂਰੀ ਇਮਾਨਦਾਰੀ ਨਾਲ ਵੋਟਰ, ਨੂੰ ਵੋਟ ਦੀ ਮਹੱਤਤਾ ਬਾਰੇ ਵਿਸਥਾਰ ਪੁਰਵਕ ਸਮਝਾ ਰਿਹਾ ਹੈ।ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਏ.ਡੀ.ਸੀ ਵਿਕਾਸ ਰਣਬੀਰ ਸਿੰਘ ਮੂਧਲ ਦੀ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲਰ ਵਿਖੇ ਮਾਸ ਕਾਊਸਲਿੰਗ ਕੈਂਪ ਲਗਾਇਆ।
            ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਦੀ ਅਗਵਾਈ ਵਿਚ ਸਕੂਲ ਵਿਖੇ ਵੋਟ ਜਾਗਰੂਕਤਾ ਪ੍ਰੋਗਰਾਮ  , ਜਿਲ੍ਹਾ ਗਾਈਡੈਸ ਕੌਸਲਰ ਪਰਮਿੰਦਰ ਸਿੰਘ ਸੈਣੀ, ਸੈਕਟਰ ਅਫਸਰ ਗੁਰਮੀਤ ਸਿੰਘ ਖਹਿਰਾ ਤੇ ਪਿੰਡ ਭੁਲਰ ਦੇ ਸਰਪੰਚ ਬਲਵਿੰਦਰ ਸਿੰਘ ਵਲੋਂ ਸਾਂਝੇ ਤੌਰ `ਤੇ ਸਵੀਪ ਗਤੀਵਿਧੀ ਕਰਵਾਈ ਗਈ।
 ਪਰਮਿੰਦਰ ਸਿੰਘ ਸੈਣੀ ਨੇ ਸੰਬੌਧਨ ਕਰਦਿਆ ਕਿਹਾ ਕਿ ਜਾਗਰੂਕ ਵੋਟਰ ਹੀ ਵਧੀਆ ਸਮਾਜ ਦੀ ਸਿਰਜਨਾ ਕਰ ਸਕਦਾ ਹੈ।ਸੈਕਟਰ ਅਫਸਰ ਗੁਰਮੀਤ ਸਿੰਘ ਤੇ ਬਲਵਿੰਦਰ ਸਿੰਘ ਕਿਹਾ ਪਿੰਡ ਦੇ ਹਰ ਘਰ ਵਿਚ ਵਿਦਿਆਰਥੀਆਂ ਦੀ ਮਦਦ ਨਾਲ ਹੋਕਾ ਦਿੱਤਾ ਜਾਵੇਗਾ ਕਿ ਉਹ ਆਪਣੀ ਵੋਟ ਦਾ ਇਸਤੇ ਮਾਲ ਜਰੂਰ ਕਰਨ।ਸਵੀਪ ਐਕਟਿਵਟੀ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਹੁੰ ਚੱਕੀ ਜਿਸ ਵਿਚ ਵੋਟ ਦਾ ਇਸਤੇਮਾਲ ਜਰੂਰ ਕਰਨ ਵਾਸਤੇ ਪ੍ਰਣ ਲਿਆ ਗਿਆ। ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਵਿਦਿਆਰਥੀਆਂ ਨੂੰ ਦਸਤਖਤ ਮੁਹਿੰਮ ਵਾਸਤੇ ਬੁੱਕ ਲੈਟ ਵੀ ਵੰਡੀਆਂ।ਉਨਾਂ ਕਿਹਾ ਕਿ ਉਹ ਏ.ਡੀ.ਸੀ ਵਿਕਾਸ ਰਣਬੀਰ ਸਿੰਘ ਮੂਧਲ ਵਲੋਂ ਉਲੀਕੇ ਟੀਚੇ ਨਾਲੋ ਵੱਧ ਕੰਮ ਕਰਨਗੇ।
             ਇਸ ਮੌਕੇ ਹਾਜਰ ਸਟਾਫ ਮੈਬਰਾਂ ਵਿੱਚ ਹਰਜਿੰਦਰ ਸਿੰਘ, ਜਤਿੰਦਰਬੀਰ ਸਿੰਘ, ਕੰਵਲਪ੍ਰੀਤ ਕੌਰ, ਦਵਿੰਦਰ ਸਿੰਘ, ਪਿਆਰਾ ਲਾਲ, ਹਰਦੀਪ ਸਿੰਘ, ਮਨਿੰਦਰ ਕੌਰ, ਸੁਮਨਦੀਪ, ਰਮਨ ਬਾਜਵਾ, ਨਾਰੇਸ਼ ਕੁਮਾਰੀ, ਵੀਨਾ, ਮਨਇੰਦਰ ਕੌਰ, ਅਰੁਣ ਕੁਮਾਰ, ਮਨਪ੍ਰੀਤ ਸਿੰਘ, ਰਵਿੰਦਰ ਕੋਰ, ਪਰਵਿੰਦਰ ਕੌਰ ਤੇ ਪੂਜਾ ਭਾਰਤੀ ਹਾਜਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply