Tuesday, July 28, 2026

ਐਸ.ਐਮ.ਓ ਦੀ ਮਹੀਨਾਵਾਰ ਰੀਵਿਉ ਮੀਟਿੰਗ ਹੋਈ

ਪਠਾਨਕੋਟ, 9 ਮਈ (ਪੰਜਾਬ ਪਸਟ ਬਿਊਰੋ) – ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਦੇਖ-ਰੇਖ ਵਿੱਚ PUNJ0905201912ਐਸ.ਐਮ.ਓ ਦੀ ਮਹੀਨਾਵਾਰ ਰਿਵਿਉ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸਾਰੇ ਨੈਸ਼ਨਲ ਪ੍ਰੋਗਰਾਮਾਂ ਦਾ ਰੀਵਿਉ ਕੀਤਾ ਗਿਆ।ਸਿਵਲ ਸਰਜਨ ਵੱਲੋਂ ਜਿਹਨਾਂ ਪ੍ਰੋਗਰਾਮਾਂ ਦੇ ਟੀਚੇ ਪ੍ਰਾਪਤੀ ਨਾਲੋਂ ਘੱਟ ਸਨ, ਨੂੰ ਮੁਕੰਮਲ ਕਰਨ ਲਈ ਹਦਾਇਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਦਾ ਟੀਚਾ 91% ਪ੍ਰਾਪਤ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਸਮੂਹ ਐਸ.ਐਮ.ਓ ਨੂੰ ਹਦਾਇਤਾਂ ਮੁਤਾਬਿਕ ਆਈ.ਡੀ.ਸੀ.ਐਫ ਜੋ ਕਿ ਮਿਤੀ 28-05-2019 ਤੋਂ 08-06-2019 ਤੱਕ ਮਨਾਇਆ ਜਾਣਾ ਹੈ, ਬਾਰੇ ਜਰੂਰੀ ਹਦਾਇਤਾਂ ਵੀ ਦਿੱਤੀਆਂ ਗਈਆ।ਇਹ ਵੀ ਦੱਸਿਆ ਗਿਆ ਕਿ ਇਸ ਪ੍ਰੋਗਰਾਮ ਅਧੀਨ ਹੈਡ ਵਾਸ਼ਿੰਗ ਗਤੀਵਿਧੀ ਜੋ ਕਿ ਸਕੂਲਾਂ ਵਿੱਚ ਕਰਨੀ ਹੈ ਨੂੰ ਮਿਤੀ  20-05-2019 ਤੋਂ ਹੀ ਸੂਰੁ ਕਰ ਦਿੱਤਾ ਜਾਵੇ,  ਤਾਂ ਜੋ 100% ਸਕੂਲਾਂ ਵਿੱਚ 30-05-2019 ਤੱਕ ਪੂਰੀ ਹੋ ਜਾਵੇ ਕਿਉਂਕਿ 01-06-2019 ਤੋਂ ਸਕੂਲਾਂ ਵਿੱਚ ਗਰਮੀਆਂ ਦੀਆਂ ਹੋਣ ਸੰਭਾਵਨਾ ਹੈ।ਇਸ ਕੰਮ ਲਈ ਆਰ.ਬੀ.ਐਸ.ਕੇ ਦੀਆਂ ਟੀਮਾਂ ਨੂੰ ਸਕੂਲਾਂ ਦੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਹੁਕਮ ਜਾਰੀ ਕੀਤੇ ਗਏ।ਇਸ ਮੀਟਿੰਗ `ਚ ਸਮੂਹ ਪ੍ਰੋਗਰਾਮ ਅਫਸਰ, ਸੀਨੀਅਰ ਮੈਡੀਕਲ ਅਫਸਰ, ਐਨ.ਐਚ.ਐਮ ਅਤੇ ਹੋਰ ਦਫਤਰੀ ਸਟਾਫ ਮੌਜੂਦ ਸੀ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply