ਮੈਡੀਕਲ ਕੈਂਪ `ਚ ਸਿਹਤ ਦੀ ਕੀਤੀ ਜਾਂਚ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ
ਪਠਾਨਕੋਟ, 9 ਮਈ (ਪੰਜਾਬ ਪੋਸਟ ਬਿਊਰੋ) – ਅੰਤਰਰਾਸਟਰੀ ਰੈਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾਂ ਦੇ ਜਨਮ ਦਿਹਾੜੇ `ਤੇ ਰੈਡ ਕਰਾਸ ਸਕੂਲ ਫਾਰ
ਬਲਾਇੰਡ ਚਿਲਡਰਨ ਮਾਡਲ ਟਾਊਨ ਪਠਾਨਕੋਟ ਵਿਖੇ ਜਿਲ੍ਹਾ ਪੱਧਰ `ਤੇ ਵਿਸਵ ਰੈਡ ਕਰਾਸ ਦਿਵਸ ਮਨਾਇਆ ਗਿਆ।ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਪ੍ਰੈਜੀਡੈਂਟ ਜਿਲ੍ਹਾ ਰੈਡ ਕਰਾਸ ਸੋਸਾਇਟੀ ਪਠਾਨਕੋਟ ਰਾਮਵੀਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਸਮਾਰੋਹ ਵਿੱਚ ਪਰਸੋਤਮ ਲਾਲ ਸਕੱਤਰ ਜਿਲ੍ਹਾ ਰੈਡ ਕਰਾਸ ਸੋਸਾਇਟੀ, ਡਾ. ਭੁਪਿੰਦਰ ਸਿੰਘ ਐਸ.ਐਮ.ਓ ਸਿਵਲ ਹਸਪਤਾਲ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਬੀ.ਆਰ ਗੁਪਤਾ, ਸੁਰਿੰਦਰ ਰਾਹੀ, ਮਨਿੰਦਰ ਸਿੰਘ, ਡਾ. ਰਾਜੀਵ ਸਲਾਰੀਆ, ਸਕੂਲ ਦੀ ਅਧਿਆਪਿਕਾ ਇੰਦਰਜੀਤ ਕੋਰ, ਸੱਤਪਾਲ ਭਗਤ, ਸੰਕਰ ਅੰਬੇਡਕਰ, ਓਮ ਸਾਗਰ ਅਤੇ ਹੋਰ ਹਾਜ਼ਰ ਸਨ।
ਰੈਡ ਕਰਾਸ ਸਕੂਲ ਫਾਰ ਬਲਾਇੰਡ ਚਿੰਲਡਰਨ ਮਾਡਲ ਟਾਊਨ ਪਠਾਨਕੋਟ ਦੇ ਬੱਚਿਆਂ ਨੇ ਬੁਕੇ ਦੇ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।ਡਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਨੇ ਕਿਹਾ ਕਿ ਇਹ ਪ੍ਰਮਾਤਮਾ ਦੇ ਬਣਾਏ ਹੋਏ ਸਪੈਸਲ ਬੱਚੇ ਹਨ ਅਤੇ ਇਨ੍ਹਾਂ ਬੱਚਿਆਂ ਨੂੰ ਅਗਰ ਪੂਰਨ ਸਿੱਖਿਆ ਮਿਲ ਜਾਂਦੀ ਹੈ ਤਾਂ ੳੂਨ੍ਹਾ ਦਾ ਮਨੋਰਥ ਪੂਰਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਬੱਚਾ ਕਿਸੇ ਨਾ ਕਿਸੇ ਗੁਣ ਦਾ ਧਨੀ ਹੁੰਦਾ ਹੈ ਬੱਸ ਜਰੂਰਤ ਹੁੰਦੀ ਹੈ ਉਸ ਵਿਸ਼ੇਸ ਕਵਾਲਿਟੀ ਨੂੰ ਬਾਹਰ ਕੱਢਣ ਦੀ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਜਿਲ੍ਹਾ ਪ੍ਰਸਾਸਣ ਵੱਲੋਂ ਇਨ੍ਹਾਂ ਸਪੈਸਲ ਬੱਚਿਆਂ ਲਈ ਕੈਂਪ ਲਗਾ ਕੇ ਜੋ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ ਮੂਹੇਈਆਂ ਕਰਵਾਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਉਹ ਜਿਲ੍ਹਾ ਪ੍ਰਸਾਸਨ ਵੱਲੋਂ ਭਰੋਸਾ ਦਿੰਦੇ ਹਨ ਕਿ ਕਿ ਭਵਿੱਖ ਅੰਦਰ ਵੀ ਸਕੂਲ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਅੱਜ ਦਾ ਦਿਨ ਪੂਰੀ ਦੁਨੀਆਂ ਅੰਦਰ ਮਨਾਇਆ ਜਾਂਦਾ ਹੈ।ਉਨ੍ਹਾਂ ਵਿਸਵ ਰੈਡ ਕਰਾਸ ਦਿਵਸ ਦੇ ਮਨਾਏ ਜਾਣ ਤੇ ਵੀ ਰੋਸਨੀ ਪਾਈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰ ਤੇ ਰੈਡ ਕਰਾਸ ਸਕੂਲ ਫਾਰ ਬਲਾਇੰਡ ਚਿੰਲਡਰਨ ਮਾਡਲ ਟਾਊਨ ਪਠਾਨਕੋਟ ਵਿਖੇ ਆਯੋਜਿਤ ਕੀਤਾ ਗਿਆ ਹੈ।ਉਨ੍ਹਾ ਦੱਸਿਆ ਕਿ ਮਾਨਯੋਗ ਚੋਣ ਕਮਿਸ਼ਨ ਵੱਲੋਂ ਵੀ ਦਿਵਿਆਂਗ ਵੋਟਰਾਂ ਲਈ ਲੋਕ ਸਭਾ ਚੋਣਾਂ-2019 ਵਿੱਚ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਦਿਵਿਆਂਗ ਵੋਟਰ ਨੂੰ ਵੋਟ ਪਾਉਂਣ ਜਾਣ ਲੱਗਿਆਂ ਕਿਸੇ ਕਿਸਮ ਦੀ ਪਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮਗਰੋਂ ਉਨ੍ਹਾਂ ਰੈਡ ਕਰਾਸ ਸੋਸਾਇਟੀ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦਾ ਜਾਇਜਾ ਲਿਆ।
ਜਿਕਰਯੋਗ ਹੈ ਕਿ ਅੱਜ ਦੇ ਮੈਡੀਕਲ ਕੈਂਪ ਵਿੱਚ ਕਰੀਬ 242 ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media