Wednesday, August 5, 2026

ਵੋਟ ਅਸਾਂ ਨੂੰ… (ਕਾਵਿ ਵਿਅੰਗ)

ਵੋਟ ਅਸਾਂ ਨੂੰ ਪਾਇਓ ਜੀ
ਮੁਫ਼ਤ ਬਣਾ ਕੇ ਘਰ ਦੇਵਾਂਗੇ,
ਘਰ ਵੀ ਤੁਹਾਡੇ ਭਰ ਦੇਵਾਂਗੇ।
ਇੱਕ ਗੱਲ ਮਨ `ਚ ਵਸਾਇਓ ਜੀ।
ਵੋਟ ਅਸਾਂ ਨੂੰ ਪਾਇਓ ਜੀ।

ਭਲਾਈ ਦੀਆਂ ਸਕੀਮਾਂ ਚਲਾਵਾਂਗੇ,
ਰਾਸ਼ਨ ਪਾਣੀ ਮੁਫ਼ਤ ਵਰਤਾਵਾਂਗੇ।
ਬੈਠ ਵਿਹਲੇ ਰੱਜ ਰੱਜ ਖਾਇਓ ਜੀ।
ਵੋਟ ਅਸਾਂ ਨੂੰ ਪਾਇਓ ਜੀ।

ਹਰ ਬੱਚੇ ਕੋਲ ਫੋਨ ਹੋਵੇਗਾ,
ਦਿਮਾਗ ਉਨ੍ਹਾਂ ਦਾ ਖੂਬ ਧੋਵੇਗਾ।
ਨੈਟ ਫ੍ਰੀ ਚਲਾਇਓ ਜੀ ।
ਵੋਟ ਅਸਾਂ ਨੂੰ ਪਾਇਓ ਜੀ।

ਨੌਕਰੀਆਂ `ਤੇ ਰੋਕ ਧਰਾਂਗੇ,
ਮਹਿੰਗੀ ਵਿੱਦਿਆ ਹੋਰ ਕਰਾਂਗੇ।
ਪੜ੍ਹ ਲਿਖ ਧੱਕੇ ਖਾਇਓ ਜੀ।
ਵੋਟ ਅਸਾਂ ਨੂੰ ਪਾਇਓ ਜੀ।
       

SUkhbir Khurmanian

 

 
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply