Wednesday, May 27, 2026

ਆਰਟ ਗੈਲਰੀ ਵਲੋਂ ਦਿਵਿਆਂਗ ਕਲਾਕਾਰ ਜਪਨੀਤ ਕੌਰ ਦਾ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਦੀਪ ਦਵਿੰਦਰ) – ਸਥਾਨਕ ਆਰਟ ਗੈਲਰੀ ਵਿਖੇ ਇੱਕ ਹੈ ਦਿਵਿਆਂਗ ਕਲਾਕਾਰ ਜਪਨੀਤ ਕੌਰ ਨੂੰ ਸੰਸਥਾ ਦੇ ਪ੍ਰਧਾਨ PUNJ1105201901ਸ਼ਿਵਦੇਵ ਸਿੰਘ, ਜਰਨਲ ਸੈਕਟਰੀ ਡਾ. ਏ.ਐਸ ਚਮਕ, ਡਾ. ਪੀ.ਐਸ ਗਰੋਵਰ ਅਤੇ ਹੋਰ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਉਸ ਨੂੰ ਜੀਵਨ ਵਿੱਚ ਅੱਗੇ ਵਧਣ ਦੀਆਂ ਕਾਮਨਾਵਾਂ ਦਿੱਤੀਆਂ।ਇਸ ਬਾਰੇ ਜਾਣਕਾਰੀ ਦਿੰਦਿਆਂ ਆਰਟ ਗੈਲਰੀ ਦੇ ਜਰਨਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਜੇਕਰ ਦਿਲ ਵਿੱਚ ਚਾਹ ਹੋਵੇ ਤਾਂ ਕੁੱਛ ਵੀ ਹਾਸਲ ਕੀਤਾ ਜਾ ਸਕਦਾ ਹੈ ਅਤੇ ਇਸ ਦਿਵਿਆਂਗ ਕਲਾਕਾਰ ਨੇ ਇਹ ਸਾਬਿਤ ਕਰ ਦਿਖਾਇਆ ਹੈ।ਡਾ. ਚਮਕ ਨੇ ਕਿਹਾ ਕਿ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਸਰਬਜੀਤ ਸਿੰਘ ਤੇ ਜਤਿੰਦਰ ਕੌਰ ਦੀ ਸਪੁੱਤਰੀ ਜਪਨੀਤ ਕੌਰ ਨੇ ਆਰਟ ਗੈਲਰੀ `ਚ ਲੱਗੀ 6ਵੀਂ ਸਟੇਟ ਆਰਟ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਸੀ ਤਾਂ ਉਸ ਦੀ ਪੇਂਟਿੰਗ ਐਵਾਰਡ ਲਈ ਚੁਣੀ ਗਈ ਸੀ।ਡਾ. ਚਮਕ ਨੇ ਕਿਹਾ ਕਿ ਜਪਨੀਤ ਕੌਰ ਨੂੰ ਇਸ ਅਹਿਮ ਪੁਜੀਸ਼ਨ `ਤੇ ਪਹੁੰਚਾਉਣ ਵਿੱਚ ਮਨਮੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply