ਗੁਰਦਾਸਪੁਰ, 9 ਮਈ (ਪੰਜਾਬ ਪੋਸਟ – ਬੱਬੀ) – ਸਥਾਨਕ ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਵਲੋਂ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ
ਪ੍ਰਧਾਨਗੀ ਡਾ: ਮਲਕੀਅਤ ਸੁਹਲ, ਸ਼ੀਤਲ ਗੁਨੋਪੁਰੀ, ਸੁਭਾਸ਼ ਦੀਵਾਨਾ ਨੇ ਕੀਤੀ।ਸਮਾਰੋਹ ਦੌਰਾਨ ਵਿਜੇ ਬੱਧਣ ਦੀ ਕੈਸਿਟ ਦਾ ਸਿੰਗਲ ਟ੍ਰੈਕ ‘ਵਿਸਾਖੀ’ ਰਲੀਜ਼ ਕੀਤੀ ਗਈ, ਜਿਸ ਦੇ ਲੇਖਕ ਸੁਰਿੰਦਰ ਪਾਮਾਂ ਹਨ।ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ਼ ਮੁਕੇਰੀਆਂ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਗੁਰਦਾਸਪੁਰ ਦੇ ਪੰਜਾਬੀ ਗਾਇਕ ਪ੍ਰੀਤ ਰਾਣਾ ਦੀ ਸਿਹਤਯਾਬੀ ਦੀ ਅਰਦਾਸ ਉਪਰੰਤ ਕਵੀ ਦਰਬਾਰ ਦਾ ਆਗਾਜ਼ ਬਟਾਲੇ ਤੋਂ ਆਏ ਸ਼ਾਇਰ ਤੇ ਗਾਇਕ ਵਿਜੇ ਅਗਨੀਹੋਤਰੀ ਨੇ ਗੀਤ ਨਾਲ ਕੀਤਾ।
ਕੁਲਦੀਪ ਸਿੰਘ ਘਾਂਗਲਾ ਦੀ ਨਜ਼ਮ ਅਤੇ ਐਸ.ਪੀ.ਸਿੰਘ ਦੀ ਕਵਿਤਾ ਬੜੀ ਪਿਆਰੀ ਰਹੀ।ਸ਼ੀਤਲ ਗੁਨੋਪੁਰੀ, ਸੁਭਾਸ਼ ਦੀਵਾਨਾ, ਪ੍ਰਤਾਪ ਪਾਰਸ ਤੇ ਆਰ.ਬੀ.ਸੋਹਲ ਨੇ ਗਜ਼ਲਾਂ ਸੁਣਾ ਕੇ ਖੂਬ ਰੰਗ ਬੰਨਿਆ।ਕਾਕਾ ਚੰਦਨਜੀਤ ਕੰਗ, ਬਲਵਿੰਦਰ ਬਿੰਦਰ, ਜਸਵੰਤ ਰਿਆੜ ਤੇ ਰਮਣੀਕ ਸਿੰਘ ਹੁੰਦਲ ਹੁਰਾਂ ਕਵਿਤਾਵਾਂ ਸੁਣਾਈਆਂ ਵਿਜੇ ਬੱਧਣ ਨੇ ਰਲੀਜ਼ ਹੋਈ ਕੈਸਿਟ ਵਾਲਾ ਗੀਤ ‘ਵਿਸਾਖੀ ਤਰੰਨਮ ਵਿਚ ਸੁਣਾਇਆ।ਟਿੰਕੂ ਸਬਰੀ, ਦੀਪਕ ਸੰਗੀਤਕਾਰ, ਅਨਿਲ ਰਤਨਗੜੀਆ ਦੀ ਪੇਸ਼ਕਾਰੀ ਬਹੁਤ ਵਧੀਆ ਰਹੀ।ਮੈਡਮ ਹਰਪ੍ਰੀਤ ਕੌਰ, ਗੁਰਦੀਪ ਸਿੰਘ, ਮਹੇਸ਼ ਚੰਦਰਭਾਨੀ ਤੇ ਮਨਮੋਹਨ ਸਿੰਘ ਕੰਧਾਲਵੀ ਦੀਆਂ ਕਵਿਤਾਵਾਂ ਨੇ ਕਵੀ ਦਰਬਾਰ ਦਾ ਰੰਗ ਬੰਨਿਆ।ਪੰਜਾਬੀ ਗਾਇਕ ਸੁਭਾਸ਼ ਸੂਫ਼ੀ ਨੇ ਡਾ: ਮਲਕੀਅਤ ਸੁਹਲ ਦਾ ਲਿਖਿਆ ਅਤੇ ਰਿਕਾਰਡ ਹੋਇਆ ਗੀਤ ਅਤੇ ਮਹੇਸ਼ ਚੰਦਰਭਾਨੀ ਦਾ ਗੀਤ ਬੁਲੰਦ ਆਵਾਜ਼ ਵਿਚ ਪੇਸ਼ ਕੀਤਾ।ਮਾਸਟਰ ਦਿਆ ਰਾਮ ਦੀਆਂ ਕਾਫੀਆਂ ਤੇ ਜਗਦੀਸ਼ ਰਾਣਾ ਲਾਧੂਪੁਰੀਆ ਦੇ ਗੀਤ ਨੇ ਤਾਂ ਕਮਾਲ ਹੀ ਕਰ ਦਿੱਤੀ।ਟਿੰਕੂ ਸਬਰੀ ਦੀ ਗਜ਼ਲ ਨੇ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।ਜਗਜੀਤ ਸਿੰਘ ਕੰਗ ਨੂੰ ਪ੍ਰੋਮੋਸ਼ਨ ਹੋਣ `ਤੇ ਵਧਾਈ ਦਿੱਤੀ ਗਈ।ਗਿਆਨੀ ਬਲਦੇਵ ਸਿੰਘ ਵਿਸ਼ੇਸ਼ ਤੌਰ `ਤੇ ਪਹੁੰਚੇ।ਸਾਰੇ ਸਾਹਿਤਕਾਰਾਂ, ਕਵੀਆਂ, ਗਾਇਕਾਂ ਨੇ ਵਿਜੇ ਬੱਧਣ ਦੀ ਕੈਸਿਟ ਦਾ ਸਿੰਗਲ ਟ੍ਰੈਕ ‘ਵਿਸਾਖੀ’ ਦੀ ਰਲੀਜ਼ `ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ।
ਅਖ਼ੀਰ ਵਿਚ ਡਾ: ਮਲਕੀਅਤ ਸੁਹਲ ਨੇ ਆਪਣੀ ਕਵਿਤਾ ਪੜ੍ਹੀ ਤੇ ਸਭਾ ਵਿੱਚ ਆਏ ਸਾਰੇ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਵਿਜੇ ਬੱਧਣ, ਸੁਰਿੰਦਰ ਪਾਮਾਂ ਤੇ ਸੰਗੀਤਕਾਰਾਂ ਨੂੰ ਵਧਾਈ ਦਿੱਤੀ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media