ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਦੀਪ ਦਵਿੰਦਰ) – ਸਥਾਨਕ ਆਰਟ ਗੈਲਰੀ ਵਿਖੇ ਇੱਕ ਹੈ ਦਿਵਿਆਂਗ ਕਲਾਕਾਰ ਜਪਨੀਤ ਕੌਰ ਨੂੰ ਸੰਸਥਾ ਦੇ ਪ੍ਰਧਾਨ
ਸ਼ਿਵਦੇਵ ਸਿੰਘ, ਜਰਨਲ ਸੈਕਟਰੀ ਡਾ. ਏ.ਐਸ ਚਮਕ, ਡਾ. ਪੀ.ਐਸ ਗਰੋਵਰ ਅਤੇ ਹੋਰ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਉਸ ਨੂੰ ਜੀਵਨ ਵਿੱਚ ਅੱਗੇ ਵਧਣ ਦੀਆਂ ਕਾਮਨਾਵਾਂ ਦਿੱਤੀਆਂ।ਇਸ ਬਾਰੇ ਜਾਣਕਾਰੀ ਦਿੰਦਿਆਂ ਆਰਟ ਗੈਲਰੀ ਦੇ ਜਰਨਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਜੇਕਰ ਦਿਲ ਵਿੱਚ ਚਾਹ ਹੋਵੇ ਤਾਂ ਕੁੱਛ ਵੀ ਹਾਸਲ ਕੀਤਾ ਜਾ ਸਕਦਾ ਹੈ ਅਤੇ ਇਸ ਦਿਵਿਆਂਗ ਕਲਾਕਾਰ ਨੇ ਇਹ ਸਾਬਿਤ ਕਰ ਦਿਖਾਇਆ ਹੈ।ਡਾ. ਚਮਕ ਨੇ ਕਿਹਾ ਕਿ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਸਰਬਜੀਤ ਸਿੰਘ ਤੇ ਜਤਿੰਦਰ ਕੌਰ ਦੀ ਸਪੁੱਤਰੀ ਜਪਨੀਤ ਕੌਰ ਨੇ ਆਰਟ ਗੈਲਰੀ `ਚ ਲੱਗੀ 6ਵੀਂ ਸਟੇਟ ਆਰਟ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਸੀ ਤਾਂ ਉਸ ਦੀ ਪੇਂਟਿੰਗ ਐਵਾਰਡ ਲਈ ਚੁਣੀ ਗਈ ਸੀ।ਡਾ. ਚਮਕ ਨੇ ਕਿਹਾ ਕਿ ਜਪਨੀਤ ਕੌਰ ਨੂੰ ਇਸ ਅਹਿਮ ਪੁਜੀਸ਼ਨ `ਤੇ ਪਹੁੰਚਾਉਣ ਵਿੱਚ ਮਨਮੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media