Monday, July 27, 2026

ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ – ਸੁਖਬੀਰ ਬਾਦਲ

ਭੀਖੀ, 10 ਮਈ (ਪੰਜਾਬ ਪੋਸਟ – ਕਮਲ ਕਾਂਤ) – ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਝੂਠਾ ਅਤੇ ਨਿਕੰਮਾ ਮੁੱਖ ਮੰਤਰੀ ਸਾਬਤ ਹੋਇਆ ਹੈ, PUNJ1105201907ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਝੂਠੀ ਸਹੁੰ ਸਿਰਫ਼ ਸੱਤਾ ਬਟੋਰਨ ਖ਼ਾਤਰ ਖਾਧੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਸਬਾ ਭੀਖੀ ਵਿਖੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਹੁਣ ਪੰਜਾਬ ਵਿਚੋਂ ਵਿਰੋਧ ਹੀ ਖੱਟ ਰਹੇ ਹਨ ਅਤੇ ਆਮ ਆਦਮੀ ਪਾਰਟੀ ਵੀ ਸਿਰਫ਼ ਸਮੇਂ ਦਾ ਉਬਾਲ ਸੀ, ਜਿਸ ਦਾ ਸੂਬੇ `ਚ ਹੁਣ ਕੋਈ ਅਧਾਰ ਨਹੀਂ ਰਿਹਾ। ਹਰਸਿਮਰਤ ਨੇ ਸਮੁੱਚੇ ਬਠਿੰਡਾ ਪਾਰਲੀਮੈਂਟ ਹਲਕੇ `ਚ ਵਿਕਾਸ ਕਰਾਉਣ ਦੇ ਨਾਲ ਨਾਲ ਕਸਬਾ ਭੀਖੀ ਦੀ ਨੁਹਾਰ ਨੂੰ ਵੀ ਬਦਲਿਆ ।ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਲਈ ਲੋਕ ਅਕਾਲੀ- ਭਾਜਪਾ ਦਾ ਸਾਥ ਦੇਣ।ਬਾਦਲ ਨੇ ਨੇੜਲੇ ਪਿੰਡ ਧਲੇਵਾਂ ਅਤੇ ਹੋਰ ਪਿੰਡਾਂ ਵਿਚ ਵੀ ਇਕੱਠ ਨੂੰ ਸੰਬੋਧਨ ਕੀਤਾ।
             ਇਸ ਮੌਕੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਗੁਰਪ੍ਰੀਤ ਸਿੰਘ ਝੱਬਰ, ਕੋਸਲਰ ਸੁਖਦੀਪ ਸਿੰਘ ਚਹਿਲ, ਵਿਜੈ ਗਰਗ, ਭੀਮ ਸੈਨ ਬਾਂਸਲ, ਜਗਸੀਰ ਸਿੰਘ ਨੰਬਰਦਾਰ, ਕੁਲਸ਼ੇਰ ਸਿੰਘ ਰੂਬਲ, ਪ੍ਰਸ਼ੋਤਮ ਮੱਤੀ, ਰਜਿੰਦਰ ਸਿੰਘ ਜਿੰਦਰੀ, ਮਲਕੀਤ ਸਿੰਘ ਬਾਬੇਕਾ, ਬਲਵਿੰਦਰ ਸ਼ਰਮਾ, ਗੁਲਸ਼ਨ ਸਿੰਘ ਮਿੱਤਲ, ਗੁਰਬਿੰਦਰ ਸਿੰਘ ਧਲੇਵਾਂ, ਸ਼ਾਮ ਲਾਲ ਧਲੇਵਾਂ, ਬਲਰਾਜ ਸਿੰਘ ਆਦਿ ਹਾਜ਼ਰ ਸਨ।
  

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply