ਬਟਾਲਾ, 10 ਮਈ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਰਕਾਰੀ ਹਾਈ ਸਕੂਲ ਨਹਿਰੂ ਗੇਟ ਬਟਾਲਾ ਵਿਖੇ ਮਾਸ ਕਾਊਂਸਲਿੰਗ ਨਾਲ ਸਬੰਧਿਤ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਲਾ ਗਾਈਡੈਂਸ ਕੌਸਲਰ ਪਰਮਿੰਦਰ ਸਿੰਘ ਸੈਣੀ, ਕੈਰੀਅਰ ਕੌਂਸਲਰ ਗੌਰਵ ਕੁਮਾਰ, ਵਰੁਣ ਜੋਸ਼ੀ ਪਲੇਸਮੈਂਟ ਅਫਸਰ ਤੇ ਸਮੁਚੀ ਟੀਮ ਵਲੋਂ ਮਾਸਕਾਊਸਲਿੰਗ ਤਹਿਤ ਵਿਦਿਆਰਥੀਆਂ ਵੱਖ-ਵੱਖ ਕਿੱਤਿਆਂ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਦਿੰਦਿਆਂ ਗੌਰਵ ਕੁਮਾਰ ਨੇ ਦੱਸਿਆ ਕਿ ਦਸਵੀਂ ਜਾਂ ਬਾਰਵੀ ਜਮਾਤ ਪਾਸ ਕਰਨ ਉਪ ਬਹੁਤ ਸਾਰੇ ਅਜਿਹੇ ਕੋਰਸ ਹੁੰਦੇ ਹਨ, ਜਿੰਨਾਂ ਵਿਚ ਦਾਖਲਾ ਲੈ ਕੇ ਜੀਵਨ ਦੇ ਟੀਚੇ ਨੂੰ ਪੂਰਾ ਕਰ ਸਕਦਾ ਹੈ।ਪਲੇਸਮੈਂਟ ਅਫਸਰ ਨੇ ਸਕੂਲ ਸਮਾਗਮ ਦੌਰਾਨ ਕਿਹਾ ਕੇ ਹਰ ਤਰਾਂ ਦੇ ਕਿੱਤੇ ਵਾਸਤੇ ਨੌਜਵਾਨਾਂ ਦੀ ਲੋੜ ਹੁੰਦੀ ਹੈ, ਪਰ ਵਿਦਿਆਰਥੀਆਂ ਵਿਚ ਸਾਰਥਕ ਜਾਣਕਾਰੀ ਨਾ ਹੋਣ ਕਾਰਨ ਉਹ ਆਪਣੇ ਮਿਥੇ ਟੀਚੇ ਤੋ ਭਟਕ ਜਾਂਦੇ ਹਨ। ਇਸ ਤੋ ਇਲਾਵਾ ਸਮਾਜਿਕ ਬੁਰਾਈਆਂ, ਨਸ਼ਿਆਂ ਦੀ ਬੁਰਾਈ, ਬੇਟੀ ਬਚਾ, ਬੇਟੀ ਪੜਾ ਸਬੰਧੀ ਵਿਚ ਪੇਸ਼ ਕੀਤੇ ਗਏ, ਆਉਂਦੇ ਦਿਨਾਂ ਵਿਚ ਲੋਕ ਸਭਾਂ ਚੋਣਾਂ ਦੇ ਬਾਰੇ ਦੱਸਿਆ ਕਿ ਵੋਟਰ ਨੂੰ ਵੋਟ ਦੀ ਮਹਾਨਤਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।ਵਿਦਿਆਰਥੀਆਂ ਨੂੰ ਦਸਤਖਤ ਮੁਹਿੰਮ ਵਿਚ ਸ਼ਾਮਲ ਕਰਕੇ ਲੋਕਤੰਤਰ ਦੇ ਅਸਲੀ ਮਾਇਨੇ ਘਰ ਘਰ ਪਹੁੰਚਾਉਣ ਦਾ ਪ੍ਰਣ ਵੀ ਲਿਆ ਗਿਆ।
ਸਮਾਗਮ ਦੇ ਅਖੀਰ ਵਿਚ ਮੁੱਖ ਅਧਿਆਪਕਾ ਮਿਸ ਨੀਨਾ ਨੇ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਵਿਭਾਗ ਵਲੋਂ ਜਾਰੀ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਤੇ ਵਿਦਿਆਰਥੀਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸਕੂਲ ਗਾਈਡੈਂਸ ਅਧਿਆਪਕ ਪਾਸੋਂ ਸਮੇਂ ਸਮੇਂ ਜਾਣਕਾਰੀ ਪ੍ਰਾਪਤ ਕਰਦੇ ਰਹਿਣ। ਗਾਈਡੈਸ ਅਧਿਆਪਕਾ ਬਿਮਲਾ ਦੇਵੀ, ਅਨੂ ਅਰੋੜਾ, ਰੁਪਿੰਦਰ ਕੌਰ, ਸਤਿੰਦਰ ਕੌਰ, ਯਾਦਵਿੰਦਰ ਕੌਰ, ਸੋਨੀਆ ਸਰਮਾ, ਕਿਰਨਦੀਪ ਕੌਰ, ਰੇਨੂੰ ਬਾਲਾ, ਮਨਜਿੰਦਰ ਸਿੰਘ, ਨਿਰਮਲਜੀਤ ਕੋਰ ਆਦਿ ਅਧਿਆਪਕ ਤੇ ਸਕੂਲ ਦੇ ਵਿਦਿਆਰਥੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …