ਸਮਰਾਲਾ, 13 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਦੁਨੀਆਂ ਭਰ ਦੇ ਮੰਦਰਾਂ ਵਿੱਚ ਪ੍ਰਾਚੀਨ ਕਾਲ ਤੋਂ ਮਾਂ ਵੈਸ਼ਨੂੰ ਦੇਵੀ, ਮਾਂ ਦੁਰਗਾ, ਮਾਂ ਨੈਣਾ ਦੇਵੀ, ਮਾਂ ਮੰਸਾ
ਦੇਵੀ ਤੇ ਮਾਂ ਚਿੰਤਪੁਰਨੀ ਆਦਿ ਦੀ ਪੂਜਾ ਕੀਤੀ ਜਾ ਰਹੀ ਹੈ।ਜਿਹੜੇ ਲੋਕ ਆਪਣੀਆਂ ਮਾਵਾਂ ਦੇ ਦਿੱਤੇ ਆਦਰਸ਼ਾਂ ਨੂੰ ਮੰਨ ਕੇ ਨੇਕੀ ਦੇ ਰਾਹ ਚੱਲ ਕੇ ਅੱਛੇ ਸਮਾਜ ਦੀ ਸਿਰਜਣਾ ਕਰਦੇ ਹਨ ਉਹਨਾਂ ਦਾ ਨਾਂ ਦੁਨੀਆਂ ਭਰ ਵਿੱਚ ਮਾਂ ਭਗਤ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।ਸਰਵਣ ਨੇ ਤਾਂ ਵਹਿੰਗੀ ਵਿੱਚ ਬਠਾ ਕੇ ਆਪਣੀ ਮਾਂ ਅਤੇ ਪਿਤਾ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਸੀ।ਦੁਨੀਆਂ ਜਾਣਦੀ ਹੈ ਮਾਂ ਆਪਣੇ ਬੱਚਿਆਂ ਨੂੰ ਕਿੰਨੀਆਂ ਕਠਿਨਾਈਆਂ ਝੱਲ ਕੇ ਪਾਲਦੀ ਹੈ।ਆਖਦੇ ਹਨ ਕਿ ਮਾਂ ਦਾ ਆਸ਼ੀਰਵਾਦ ਮਨੁੱਖ ਨੂੰ ਕਾਮਯਾਬੀ ਵੱਲ ਲੈ ਕੇ ਜਾਂਦਾ ਹੈ ਅਤੇ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ।ਇਸੇ ਪ੍ਰਥਾ ਨੂੰ ਜਾਰੀ ਰੱਖਦੇ ਹੋਏ ਮਾਸਟਰ ਪ੍ਰੇਮ ਸਾਗਰ ਸ਼ਰਮਾ ਦੇ ਪੜਪੋਤੇ ਅਤੇ ਪੜਪੋਤੀ ਸਾਹਿਬ ਤੇਜਪਾਲ ਅਤੇ ਮੰਨਤ ਤੇਜਪਾਲ ਨੇ ਆਪਣੀ ਮਾਂ ਗੀਤਾ ਨੂੰ ਤਿਲਕ ਲਾ ਕੇ, ਲੱਡੂ ਤੇ ਵਧੀਆ ਸੂਟ ਦਾ ਤੋਹਫਾ ਦੇ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media