ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ-2019 ਦੇ ਅਧੀਨ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਜਿਲ੍ਹਾ ਚੋਣ
ਅਫਸ਼ਰ ਪਠਾਨਕੋਟ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਨੇ ਜਿਲ੍ਹਾ ਪਠਾਨਕੋਟ ਵਿੱਚ ਸਮੂਹ ਹੋਟਲ ਮਾਲਕਾਂ/ ਮੈਨੇਜਰਾਂ ਨਾਲ ਵਿਸ਼ੇਸ ਮੀਟਿੰਗ ਡੀ.ਸੀ ਦਫਤਰ ਵਿਖੇ ਕੀਤੀ।ਇਸ ਸਮੇਂ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।
ਜਿਲ੍ਹਾ ਚੋਣ ਅਫਸਰ ਰਾਮਵੀਰ ਨੇ ਕਿਹਾ ਕਿ ਲੋਕ ਸਭਾ ਚੋਣ-2019 ਜੋ ਕਿ 19 ਮਈ 2019 ਨੂੰ ਕਰਵਾਈ ਜਾ ਰਹੀ ਹੈ, ਜਿਸ ਅਧੀਨ ਕੋਈ ਵੀ ਬਾਹਰੀ ਵਿਅਕਤੀ ਹੋਟਲਾਂ ਵਿੱਚ ਨਾ ਠਹਿਰਾਇਆ ਜਾਵੇ।ਉਨ੍ਹਾਂ ਸਾਰੇ ਹੋਟਲਾਂ ਦੇ ਮਾਲਕਾਂ/ ਮੈਨੇਜਰਾਂ ਨੂੰ ਕਿਹਾ ਕਿ 17 ਮਈ 2019 ਸਾਮ 5 ਵਜੇ ਤੋਂ ਬਾਅਦ 48 ਘੰਟਿਆਂ ਲਈ ਕਿਸੇ ਵੀ ਬਾਹਰੀ ਵਿਅਕਤੀ ਨੂੰ ਹੋਟਲਾਂ ਵਿੱਚ ਠਹਿਰਣ ਦੀ ਆਗਿਆ ਨਹੀਂ ਹੋਵੇਗੀ।ਉਨ੍ਹਾਂ ਕਿਹਾ ਕਿ ਅਜਿਹੀ ਪ੍ਰਸਥਿਤੀ ਵਿੱਚ ਕਿਸੇ ਤਰ੍ਹਾਂ ਦਾ ਅਗਰ ਹੋਟਲ ਵਿੱਚ ਵਿਆਹ ਸਮਾਰੋਹ ਜਾਂ ਆਦਿ ਆਉਂਦਾ ਹੈ ਤਾਂ ਉਸ ਦੇ ਲਈ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਚੋਣ ਅਫਸ਼ਰ ਤੋਂ ਆਗਿਆ ਲੈਣੀ ਜਰੂਰੀ ਹੈ।ਉਨ੍ਹਾਂ ਕਿਹਾ ਕਿ 17 ਮਈ ਸ਼ਾਮ 5 ਵਜੋਂ ਤੋਂ 19 ਮਈ 2019 ਸਾਮ 6 ਵਜੋਂ ਤੱਕ ਕਿਸੇ ਵੀ ਬਾਹਰੀ ਵਿਅਕਤੀ ਨੂੰ ਹੋਟਲ ਵਿੱਚ ਨਾ ਠਹਿਰਾਇਆ ਜਾਵੇ।ਇਸ ਮੋਕੇ ਸਮੂਹ ਹੋਟਲਾਂ ਦੇ ਮਾਲਕ/ਮੈਨੇਜਰਾਂ ਨੇ ਭਰੋਸਾ ਦਿੱਤਾ ਕਿ ਉਹ ਆਦੇਸ਼ਾਂ ਦੀ ਪਾਲਣਾ ਕਰਨਗੇ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media