ਮਾਂ ਬੱਚੇ ਦੀ ਖੁਸ਼ੀ ਲਈ ਹਰ ਕੁਰਬਾਨੀ ਦਿੰਦੀ – ਡਾ. ਸਵਰਾਜ਼ ਗਰੋਵਰ
ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਾਂ ਦਿਵਸ ਮੌਕੇ ਬੈਲੂਨ ਐਨ ਰਿਬਨਜ਼ ਵਲੋਂ ‘ਮਾਵਾਂ ਠੰਡੀਆਂ ਛਾਵਾਂ’ ਪ੍ਰੋਗਰਾਮ ਸਰਵਿਸ ਕਲੱਬ (ਦਾ
ਕਰਾਊਨ) ਵਿਖੇ ਪ੍ਰਬੰਧਕ ਹਰਪ੍ਰੀਤ ਸਿੰਘ ਅਤੇ ਦਿਬਜੋਤ ਕੌਰ ਦੀ ਅਗਵਾਈ ਵਿਚ ਕਰਵਾਇਆ ਗਿਆ।ਜਿਸ ਵਿੱਚ ਮਿਸਿਜ਼ ਇੰਡੀਆ ਪ੍ਰਾਈਡ ਆਫ ਨੇਸ਼ਨ ਡਾ. ਰਾਜਬੀਰ ਕੌਰ ਰੰਧਾਵਾ, ਐਕਸਾਈਜ ਐਂਡ ਟੈਕਸੇਸ਼ਨ ਅਫਸਰ ਅੰਮ੍ਰਿਤਸਰ-1 ਸੁਪਨੰਦਨ ਦੀਪ ਕੌਰ ਪੀ.ਸੀ.ਐਸ, ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਦੇ ਪ੍ਰਧਾਨ ਸਰਬਜੀਤ ਸਿੰਘ ਵਾਲੀਆ, ਜਨਰਲ ਸੈਕਟਰੀ ਰੁਪਿੰਦਰ ਕਟਾਰੀਆ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਪ੍ਰਿੰ. ਰਿਪੂਦਮਨ, ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ, ਜਿਲ੍ਹਾ ਲਾਇਬ੍ਰੇਰੀ ਅਫਸਰ ਡਾ. ਪ੍ਰਭਜੋਤ ਕੌਰ, ਸਾਰਿਕਾ ਅਹੂਜਾ, ਸਮਾਜ ਸੇਵਿਕਾ ਤੇ ਰਾਸ਼ਟਰਪਤੀ ਐਵਾਰਡੀ ਡਾ. ਸਵਰਾਜ ਗਰੋਵਰ, ਸਟਰੌਂਗ ਬੇਸਿਕ ਇੰਸਟੀਟਿਊਟ ਦੇ ਡਾਇਰੈਕਟਰ ਅਨੂੰ ਅਰੋੜਾ, ਪ੍ਰਿੰ. ਰਾਹਤ ਅਰੋੜਾ, ਅਦਾਕਾਰ ਅਰਵਿੰਦਰ ਭੱਟੀ, ਹੋਰੋਬਿਟਕਸ ਦੇ ਸੀਈਓ ਤੇ ਫਾਊਂਡਰ ਮਨੀਸ਼ ਜਿੰਦਲ, ਪੰਜਾਬ ਨਾਓ ਡਾਟ ਕਾਮ ਤੋਂ ਹਰਮੀਤ ਸਿੰਘ, ਅਜਾਦ ਭਗਤ ਸਿੰਘ ਵਿਰਾਸਤ ਮੰਚ ਤੋਂ ਦਲਜੀਤ ਸੋਨਾ, ਸਮਾਜ ਸੇਵਿਕਾ ਸੁਰਭੀ ਵਰਮਾ ਆਦਿ ਸ਼ਾਮਿਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਮਾਂ ਤੇ ਬੱਚੇ ਦਾ ਰਿਸ਼ਤਾ ਇਕ ਅਜਿਹਾ ਅਹਿਸਾਸ ਹੈ, ਜਿਸ ਨੂੰ ਕਦੇ ਸ਼ਬਦਾਂ ਵਿਚ ਬਿਆਨਿਆ ਨਹੀਂ ਜਾ ਸਕਦਾ।ਮਾਂ ਬੱਚੇ ਦੀ ਖੁਸ਼ੀ ਲਈ ਹਰ ਕੁਰਬਾਨੀ ਦਿੰਦੀ ਹੈ।ਇਸ ਤੋਂ ਬਾਅਦ ਡਾ. ਅਮਿਤਾ ਅਬਰੋਲ ਨੇ ਬੱਚਿਆਂ ਦੀ ਸਿਹਤ ਸਬੰਧੀ ਵਿਚਾਰ ਪ੍ਰਗਟਾਏ।ਮਾਵਾਂ ਨੇ ਤੰਬੋਲਾ ਖੇਡਿਆ ਅਤੇ ਬੱਚਿਆਂ ਨਾਲ ਮਾਵਾਂ ਦੀ ਰੈਂਪਵਾਕ ਵੀ ਕਰਵਾਈ ਗਈ।ਰੈਂਪ ਵਾਕ ਵਿਚ ‘ਮਾਵਾਂ ਠੰਡੀਆਂ ਛਾਵਾਂ’ ਦਾ ਖਿਤਾਬ ਸ਼ਮਾ ਅਰੋੜਾ ਜੁਨੇਜਾ ਗੁਰੂ ਕ੍ਰਿਪਾ ਕਲਾਥ ਹਾਊਸ ਦੇ ਸਿਰ ਸੱਜਿਆ।ਜਦ ਕਿ ਸੈਕਿੰਡ ਸਿਮਰਨਜੀਤ ਕੌਰ ਮਾਲਕ ਕਿਡਨੀ ਸਕੂਲ ਸੰਤ ਐਵੀਨਿਊ ਤੇ ਥਰਡ ਜਸਪ੍ਰੀਤ ਕੌਰ ਕਾਲਰਾ ਮਾਲਕ ਕਾਲਰਾ ਬੂਟੀਕ ਰਹੀਆਂ। ਡਾਇਰੈਕਟਰ ਦਲਜੀਤ ਸੋਨਾ ਦੀ ਟੀਮ ਵਲੋਂ ਮਾਂ ਦਿਵਸ ਤੇ ਵਿਸ਼ੇਸ਼ ਨਾਟਕ ‘ਮੁਕਤੀ’ ਪੇਸ਼ ਕੀਤਾ ਗਿਆ, ਜੋ ਸਭ ਨੂੰ ਭਾਵੁਕ ਕਰ ਗਿਆ।ਬੱਚਿਆਂ ਲਈ ਮਾਵਾਂ ਦੇ ਵਿਸ਼ੇ ਤੇ ਲੇਖ ਪ੍ਰਤੀਯੋਗਤਾ, ਪੇਂਟਿੰਗ ਪ੍ਰਤੀਯੋਗਤਾ, ਫੰਨ ਗੇਮਜ਼ ਵੀ ਕਰਵਾਈਆਂ ਗਈਆਂ।
ਐਕਸਾਈਜ ਐਂਡ ਟੈਕਸੇਸ਼ਨ ਅਫਸਰ ਸੁਪਨੰਦਨ ਦੀਪ ਕੌਰ ਨੇ ਵੀ ਆਪਣੀ ਸੁਰੀਲੀ ਅਵਾਜ ਵਿਚ ਮਾਂ ਸਬੰਧੀ ਇਕ ਗੀਤ ਪੇਸ਼ ਕੀਤਾ, ਜਿਸ `ਤੇ ਦਰਸ਼ਕਾਂ ਨੇ ਖੂਬ ਤਾੜੀਆਂ ਵਜਾਈਆਂ।ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਅਤੇ ਸਤਯਮ ਜਿਊਲਰਜ਼ ਦਾ ਵਿਸ਼ੇਸ਼ ਸਹਿਯੋਗ ਰਿਹਾ।ਸਚਿਨ ਕਪੂਰ ਅਤੇ ਗੋਰਵ ਕਪੂਰ ਨੇ ਕਿਹਾ ਕਿ ਮਾਂ ਦਿਵਸ ਮੌਕੇ ਇਹ ਪ੍ਰੋਗਰਾਮ ਵਧੀਆ ਉਪਰਾਲਾ ਹੈ।ਮਨੀਸ਼ ਜਿੰਦਲ ਨੇ ਵੀ ਇਸ ਪ੍ਰੋਗਰਾਮ ਦੌਰਾਨ ਆਪਣੇ ਵਿਚਾਰ ਪੇਸ਼ ਕੀਤੇ।ਮਾਵਾਂ ਠੰਡੀਆਂ ਛਾਵਾਂ ਦਾ ਖਿਤਾਬ ਪ੍ਰਾਪਤ ਸ਼ਮਾ ਅਰੋੜਾ ਜੁਨੇਜਾ ਅਤੇ ਦੂਜੇ ਤੇ ਤੀਜੀ ਪੁਜੀਸ਼ਨ `ਤੇ ਆਉਣ ਵਾਲੀਆਂ ਔਰਤਾਂ ਨੂੰ ਵਿਸ਼ੇਸ਼ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਬੰਧਕ ਹਰਪ੍ਰੀਤ ਸਿੰਘ ਅਤੇ ਦਿਬਜੋਤ ਕੌਰ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ।
ਇਸ ਮੌਕੇ ਸਤਯਮ ਜਿਊਲਰ ਤੋਂ ਸਚਿਨ ਕਪੂਰ ਤੇ ਗੋਰਵ ਕਪੂਰ, ਹਰਸ਼ ਪ੍ਰਤੀਕ ਸਿੰਘ ਐਜੂਕੇਸ਼ਨ ਪਲਾਂਟ ਵੈਲਫੇਅਰ ਸੁਸਾਇਟੀ, ਸਿਪ ਐਨ ਬਰਿਊ ਤੋਂ ਰੋਹਤਾਸ਼ ਗੋਤਮ, ਕਿਡਜ਼ੀ ਸਕੂਲ ਸੰਤ ਐਵੀਨਿਊ ਦੀ ਪ੍ਰਿੰ. ਹਰਲੀਨ ਕੌਰ, ਗੋਲਡਨ ਸਿਟੀ ਤੋਂ ਹਰਪ੍ਰੀਤ ਸਿੰਘ ਮੱਕੜ ਤੇ ਅਰਸ਼ਦੀਪ ਸਿੰਘ, ਮਨੂੰ ਡਿਜਾਇਨਰ ਸਟੂਡੀਓ ਮਨਿੰਦਰ ਕੌਰ, ਗੁਰੂ ਕ੍ਰਿਪਾ ਫੈਸ਼ਨ ਸਟੋਰ ਸ਼ਮਾ ਜੁਨੇਜਾ, ਟੀ.ਸਕਵੇਅਰ ਡਿਜਾਈਨਰ ਸਟੂਡੀਓ ਦਿਸ਼ਾ ਠੱਕਰ, ਵੇਵਿੰਗ ਡਰੀਮਜ਼ ਤੋਂ ਡਾ. ਗਗਨਦੀਪ ਕੌਰ ਗੁਲਾਟੀ, ਵੰਨ-ਬਰੋਜ਼ ਪ੍ਰੋਡਕਸ਼ਨ ਤੋਂ ਐਮ.ਡੀ ਤੇ ਡਾਇਰੈਕਟਰ ਕਰਨ ਅਹੂਜਾ ਆਦਿ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media