ਲੋੜੀਦੀਆਂ ਸਹੂਲਤਾਂ ਅਤੇ ਸਟਾਫ ਦੀ ਕਮੀ ਛੇਤੀ ਕੀਤੀ ਜਾਵੇਗੀ- ਡੀ.ਜੀ.ਐਮ
ਲੌਂਗੋਵਾਲ, 17 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੁਕਾਬਲੇ ਦੇ ਇਸ ਯੁੱਗ ਵਿਚ ਜਿੱਥੇ ਪ੍ਰਾਈਵੇਟ ਬੈਂਕਾਂ ਵਲੋਂ ਗਾਹਕਾ ਨੂੰ ਅਪਣੇ ਵੱਲ ਅਕਰਸ਼ਿਤ ਕਰਨ
ਲਈ ਨਿੱਤ ਨਵੀਆਂ-ਨਵੀਆਂ ਸਹੁਲਤਾਂ ਦਿੱਤੀਆ ਜਾ ਰਹੀਆਂ, ਉਥੇ ਕੁੱਝ ਸਰਕਾਰੀ ਬੈਂਕਾਂ ਦੇ ਅਧਿਕਾਰੀਆਂ ਦੀਆਂ ਅਣਗਹਿਲੀਆਂ ਕਾਰਨ ਕਈ ਗਾਹਕਾਂ ਨੂੰ ਹੋਰਨਾਂ ਬੈਂਕਾਂ ਨਾਲ ਅਪਣਾ ਲੈਣ-ਦੇਣ ਵਧਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਕਸਬਾ ਲੌਂਗੋਵਾਲ ਅਤੇ ਨੇੜਲੇ ਪਿੰਡਾਂ ਨਾਲ ਸਬੰਧਤ ਆੜਤੀਆ ਐਸੋਸੀਏਸ਼ਨ ਦੇ ਆਗੂ ਪਵਨ ਕੁਮਾਰ ਬਬਲਾ, ਮੰਗਤ ਰਾਏ ਮੰਗੂ, ਭੂਰਾ ਸਿੰਘ, ਬਹਾਦਰ ਸਿੰਘ ਗਿੱਲ ਅਤੇ ਖੇਤਰੀ ਕਲੱਬ ਲੌਂਗੋਵਾਲ ਦੇ ਪ੍ਰਧਾਨ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਲੌਂਗੋਵਾਲ ਦੇ ਮੇਨ ਬਾਜਾਰ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਕਸਬੇ ਅੰਦਰ ਸਭ ਤੋਂ ਪੁਰਾਣੀ ਬੈਂਕ ਹੈ।ਜਿਸ ਕਾਰਨ ਇਲਾਕੇ ਦੇ ਬਹੁਤੇ ਲੋਕਾਂ ਦਾ ਇਸ ਬੈਂਕ ਵਿਚ ਲੰਬੇ ਸਮੇਂ ਤੋਂ ਲੈਣ-ਦੇਣ ਚੱਲਦਾ ਆ ਰਿਹਾ ਹੈ ਅਤੇ ਮੋਜੂਦਾ ਸਮੇਂ ਵਿਚ ਇਸ ਬੈਂਕ ਅੰਦਰ ਲੋਕਾਂ ਨੂੰ ਨਾ ਤਾਂ ਲੋੜੀਦੀਆਂ ਸਹੁਲਤਾ ਮਿਲ ਰਹੀਆਂ ਹਨ ਅਤੇ ਨਾ ਹੀ ਇਥੇ ਸਟਾਫ ਪੂਰਾ ਹੈ। ਸਟਾਫ ਅਤੇ ਪ੍ਰਬੰਧਾਂ ਦੀ ਘਾਟ ਹੋਣ ਕਾਰਨ ਸਵੇਰ ਸਮੇਂ ਤੋਂ ਹੀ ਇਥੇ ਲੰਬੀਆਂ ਕਤਾਰਾਂ ਲੱਗਣੀਆ ਸ਼ੁਰੂ ਹੋ ਜਾਂਦੀਆ ਹਨ ਅਤੇ ਲੋਕ ਸਾਰਾ-ਸਾਰਾ ਦਿਨ ਇਹਨਾਂ ਕਤਾਰਾਂ ਵਿਚ ਹੀ ਲੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਬੈਂਕ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ ਅਤੇ ਹੋਰ ਲੋੜੀਦੀਆ ਸਹੁਲਤਾਂਾ ਵੀ ਇੱਥੇ ਉਪਲੱਬਧ ਕਰਵਾਈਆਂ ਜਾਣ।
ਕੀ ਕਹਿੰਦੇ ਨੇ ਬੈਂਕ ਅਧਿਕਾਰੀ –
ਪੰਜਾਬ ਨੈਸ਼ਨਲ ਬੈਂਕ ਲੌਂਗੋਵਾਲ `ਚ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿਚ ਜਦੋਂ ਬੈਂਕ ਦੇ ਡੀ.ਜੀ.ਐਮ ਬੀ.ਐਲ ਮੀਨਾ ਨਾਲ ਫੋਨ `ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਲੌਂਗੋਵਾਲ ਬਰਾਂਚ `ਚ ਗਾਹਕਾਂ ਨੂੰ ਜੋ ਮੁਸ਼ਕਲਾਂ ਪੇਸ਼ ਆ ਰਹੀਆਂ ਇਸ ਸਬੰਧੀ ਮਾਮਲਾ ਅੱਜ ਉਨਾਂ ਦੇ ਧਿਆਨ ਵਿਚ ਆਇਆ ਹੈ।ਉਨਾਂ ਕਿਹਾ ਕਿ ਇਸ ਬਰਾਂਚ ਲਈ ਸੀਨੀਅਰ ਮੈਨੇਜ਼ਰ ਦੇ ਆਰਡਰ ਹੋ ਚੁੱਕੇ ਹਨ ਅਤੇ ਹੋਰ ਲੋੜੀਦੀਆਂ ਸਹੁਲਤਾਂ ਅਤੇ ਸਟਾਫ ਦੀ ਕਮੀ ਵੀ ਛੇਤੀ ਕਰ ਦਿੱਤੀ ਜਾਵੇਗੀ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media