Tuesday, March 31, 2026

1039 ਬੂਥਾਂ `ਤੇ ਚੋਣ ਕਮਿਸ਼ਨ ਦੀ ਰਹੇਗੀ ਸਿੱਧੀ ਨਜ਼ਰ

Shivdular Singh Dhillon DCਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – 19 ਮਈ ਨੂੰ ਪੈ ਰਹੀਆਂ ਲੋਕ ਸਭਾ ਦੀਆਂ ਵੋਟਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਮਿਸ਼ਨ ਵੱਲੋਂ ਆਏ ਚੋਣ ਅਬਜ਼ਰਵਰ ਸਮੀਰ ਵਰਮਾ ਆਈ.ਏਐਸ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ।ਜ਼ਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਿਲ੍ਹੇ ਵਿਚ ਪੈਂਦੇ 11 ਵਿਧਾਨ ਸਭਾ ਹਲਕਿਆਂ ਵਿਚ 2028 ਪੋਲਿੰਗ ਬੂਥ ਹਨ, ਜਿਸ ਵਿਚੋਂ ਜੰਡਿਆਲਾ ਤੇ ਬਾਬਾ ਬਕਾਲਾ ਸਾਹਿਬ ਵਿਧਾਨ ਸਭਾ ਹਲਕੇ ਖਡੂਰ ਸਾਹਿਬ ਲੋਕ ਸਭਾ ਹਲਕੇ ਦਾ ਹਿੱਸਾ ਹੋਣ ਕਾਰਨ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ 9 ਵਿਧਾਨ ਸਭਾ ਹਲਕਿਆਂ ਵਿਚ ਵੋਟਾਂ 1601 ਬੂਥਾਂ ਉਤੇ ਪਾਈਆਂ ਜਾ ਸਕਣਗੀਆਂ।ਇਹ ਬੂਥ ਅਜਨਾਲਾ ਵਿਚ 182, ਰਾਜਾਸਾਂਸੀ 213, ਮਜੀਠਾ 203, ਅੰਮਿ੍ਰਤਸਰ ਉਤਰੀ 189, ਅੰਮਿ੍ਰਤਸਰ ਪੱਛਮੀ 173, ਅੰਮ੍ਰਿਤਸਰ ਕੇਂਦਰੀ 139, ਅੰਮ੍ਰਿਤਸਰ ਪੂਰਬੀ 153, ਅੰਮ੍ਰਿਤਸਰ ਦੱਖਣੀ 151 ਅਤੇ ਅਟਾਰੀ ਹਲਕੇ ਵਿਚ 198 ਚੋਣ ਬੂਥ ਹਨ।ਉਨਾਂ ਦੱਸਿਆ ਕਿ ਇਸ ਵਿਚੋਂ 1039 ਪੋਲਿੰਗ ਬੂਥਾਂ ਤੇ ਵੈਬ ਕੈਮਰੇ ਲਗਾਏ ਜਾਣਗੇ, ਤਾਂ ਜੋ ਹਰ ਵੇਲੇ ਕਮਿਸ਼ਨ ਦੀ ਨਜ਼ਰ ਰਹੇ।ਕੇਂਦਰੀ ਸੁਰੱਖਿਆ ਬਲ ਅਤੇ ਮਾਈਕਰੋ ਅਬਜ਼ਰਵਰ ਵੀ ਚੋਣਾਂ ਵੇਲੇ ਤਾਇਨਾਤ ਰਹਿਣਗੇ।ਉਨ੍ਹਾਂ ਦੱਸਿਆ ਕਿ 1039 ਪੋਲਿੰਗ ਬੂਥਾਂ ਦੇ ਵੈਬ ਕਾਸਟਿੰਗ, 728 ਪੋਲਿੰਗ ਸਟੇਸ਼ਨਾਂ ਤੇ ਸੈਂਟਰਲ ਫੋਰਸ ਅਤੇ 694 ਪੋਲਿੰਗ ਲੋਕੇਸ਼ਨਾਂ `ਤੇ ਮਾਈਕਰੋ ਆਬਜ਼ਰਵਰ ਤਾਇਨਾਤ ਕੀਤੇ ਗਏ ਹਨ।ਢਿਲੋਂ ਨੇ ਦੱਸਿਆ ਕਿ 517 ਪੋਲਿੰਗ ਬੂਥ ਨਾਜੁਕ ਕਰਾਰ ਦਿੱਤੇ ਗਏ ਹਨ।
            ਢਿੱਲੋਂ ਨੇ ਦੱਸਿਆ ਕਿ ਅੰਮਿ੍ਰਤਸਰ ਲੋਕ ਸਭਾ ਹਲਕੇ ਦੇ ਵੋਟਰਾਂ ਦੀ ਗਿਣਤੀ 1500940 ਹੈ, ਜਿਨਾਂ ਵਿਚ 794847 ਪੁਰਸ਼, 706035 ਔਰਤਾਂ ਅਤੇ 58 ਥਰਡ ਜੈਂਡਰ ਵੋਟਰ ਸ਼ਾਮਿਲ ਹਨ।ਉਨਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਪਾਣੀ, ਕੁਰਸੀਆਂ, ਟੈਂਟ, ਮੈਡੀਕਲ ਕਿੱਟ, ਪੱਖੇ ਅਤੇ ਬਜ਼ੁਰਗ ਤੇ ਦਿਵਆਂਗ ਵੋਟਰਾਂ ਲਈ 2-2 ਵਲੰਟਰੀਅਰਾਂ ਦਾ ਪ੍ਰਬੰਧ ਬੂਥਾਂ ਉਤੇ ਲੋੜ ਅਨੁਸਾਰ ਕੀਤਾ ਜਾ ਰਿਹਾ ਹੈ।   
     ਇਸ ਮੀਟਿੰਗ ਵਿਚ ਐਸ ਸ੍ਰੀਵਾਸਤਵਾ ਪੁਲਿਸ ਕਮਿਸ਼ਨਰ ਕਮਿਸ਼ਨਰ, ਕਮਿਸ਼ਨਰ ਨਗਰ ਨਿਗਮ ਹਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ, ਸੀ.ਈ.ਓ ਸਮਾਰਟ ਸਿਟੀ ਸ੍ਰੀਮਤੀ ਕੋਮਲ ਮਿੱਤਲ, ਐਸ.ਐਸ.ਪੀ ਦਿਹਾਤੀ ਵਿਕਰਮਜੀਤ ਸਿੰਘ ਦੁੱਗਲ, ਡੀ.ਸੀ.ਪੀ ਭੂਪਿੰਦਰ ਸਿੰਘ ਅਤੇ ਸਰਤਾਜ ਸਿੰਘ ਹਾਜ਼ਰ ਸਨ। 

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply