Tuesday, March 31, 2026

ਬਿਨਾਂ ਕਿਸੇ ਲਾਲਚ ਤੇ ਭੈਅ ਨਾਲ ਕੀਤਾ ਪਾਈ ਜਾਵੇ ਵੋਟ – ਐਸ.ਡੀ.ਐਮ ਮਜੀਠਾ

ਵੋਟਰਾਂ ਨੂੰ ਜਾਗਰੂਕ ਕਰਨ ਲਈ ਕੱਢਿਆ ਰੋਡ ਸ਼ੋਅ

PUNJ1705201933 ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਵੀਪ ਮੁਹਿੰਮ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਅੱਜ ਛੇਹਰਟਾ ਤੋਂ ਯੂਨੀਵਰਸਿਟੀ, ਖਾਲਸਾ ਕਾਲਜ, ਰਣਜੀਤ ਐਵੀਨਿਊ ਰਤਨ ਸਿੰਘ ਚੌਂਕ ਮਾਈ ਭਾਗੋ ਕਾਲਜ ਤੋਂ ਹੁੰਦਾ ਹੋਇਆ ਨਾਗ ਕਲਾਂ ਸਕੂਲ ਤੋਂ ਬੱਸ ਸਟੈਂਡ ਮਜੀਠਾ ਤੱਕ ਇਕ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ।ਇਸ ਰੋਡ ਸ਼ੋਅ ਦੌਰਾਨ ਸਵੀਪ ਮੁਹਿੰਮ ਦੇ ਵਰਕਰਾਂ ਵੱਲੋਂ ਸਵੀਪ ਰੱਥ `ਤੇ ਗਿੱਧਾ ਤੇ ਬੋਲੀਆਂ ਪਾ ਕੇ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ।
     ਇਸ ਰੋਡ ਸ਼ੋਅ ਦੌਰਾਨ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਮਤਦਾਨ ਕਰਨਾ ਹਰ ਵਿਅਕਤੀ ਦਾ ਕਰਤਵ ਹੈ ਅਤੇ ਸਾਨੂੰ ਸਭ ਨੂੰ ਆਪਣੇ ਮਤ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਮਤਦਾਨ ਨਾਲ ਹੀ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਮਜਬੂਤ ਬਣਾ ਸਕਦੇ ਹਾਂ।ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਵਾਲੇ ਦਿਨ ਵੋਟਰਾਂ ਦੀ ਸਹੂਲਤ ਲਈ ਬੂਥਾਂ ਤੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਦਿਵਆਂਗ ਵੋਟਰਾਂ ਦੀ ਸਹੂਲਤ ਲਈ ਹਰ ਪੋਲਿੰਗ ਬੂਥ ਤੇ ਵੀਲ ਚੇਅਰ ਅਤੇ ਦੋ ਵਲੰਟੀਅਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਵੋਟਾਂ ਵਾਲੇ ਦਿਨ ਅਸੀਂ ਸਾਰੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰੀਏ। PUNJ1705201934
     ਰੋਡ ਸ਼ੋਅ ਦੌਰਾਨ ਸ੍ਰੀਮਤੀ ਪਲਵੀ ਚੌਧਰੀ ਐਸ.ਡੀ.ਐਮ ਮਜੀਠਾ ਨੇ ਰੋਡ ਸ਼ੋਅ ਦੀ ਤਰੀਫ ਕਰਦਿਆਂ ਕਿਹਾ ਕਿ ਇਹ ਰੋਡ ਸ਼ੋਅ ਵੱਖ ਵੱਖ ਸਥਾਨਾਂ ਤੋਂ ਹੁੰਦਾ ਹੋਇਆ ਮਜੀਠਾ ਬੱਸ ਸਟੈਂਡ ਤੇ ਸਮਾਪਤ ਹੋਇਆ ਹੈ। ਇਸ ਰੋਡ ਸ਼ੋਅ ਦੌਰਾਨ ਹਜ਼ਾਰਾਂ ਹੀ ਲੋਕਾਂ ਵੱਲੋਂ ਦੇਖਿਆ ਗਿਆ ਹੈ ਅਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦਾ ਪ੍ਰਣ ਲਿਆ ਹੈ।ਉਨ੍ਹਾਂ  ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ, ਭੈਅ ਤੋਂ ਕਰਨ।
     ਸਵੀਪ ਮੁਹਿੰਮ ਤਹਿਤ ਅੱਜ ਬਾਲ ਵਿਕਾਸ ਤੇ ਪ੍ਰਾਜੈਕਟ ਅਫਸਰ ਮੈਡਮ ਸੁਮਨ ਬਾਲਾ ਅਤੇ ਡਾ: ਪ੍ਰਭਜੋਤ ਕੌਰ ਜਿਲ੍ਹਾ ਲਾਇਬ੍ਰੇਰੀਅਨ ਵੱਲੋਂ ਬਾਰ ਕੌਂਸਲ ਦੀ ਸਹਾਇਤਾ ਨਾਲ ਹਰਤੇਜ ਹਸਪਤਾਲ ਵਿਖੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਕ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਹਰਤੇਜ ਹਸਪਤਾਲ ਦੇ ਡਾਕਟਰਾਂ ਤੇ ਨਰਸਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਸਹੁੰ ਚੁਕਾਈ ਗਈ।
     ਇਸ ਮੌਕੇ ਸ੍ਰੀਮਤੀ ਹਰਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ, ਮੈਡਮ ਮੀਨਾ ਦੇਵੀ, ਗਗਨਦੀਪ ਸਿੰਘ ਦੋਵੇਂ ਸ.ਡੀ.ਪੀ.ਓ, ਮਾਈ ਭਾਗੋ ਕਾਲਜ ਦੇ ਪ੍ਰਿੰਸੀਪਲ, ਸਟਾਫ ਅਤੇ ਸਵੀਪ ਮੁਹਿੰਮ ਸਾਰੇ ਮੈਂਬਰ ਹਾਜਰ ਸਨ।
 

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply