Tuesday, March 31, 2026

ਬਾਕਸਿੰਗ ਸਿੱਖਣ ਪੁੱਜੀ ਟੀ.ਵੀ ਤੇ ਫਿਲਮ ਅਦਾਕਾਰਾ ਸੁਵਿਧਾ ਦੁੱਗਲ

PUNJ1705201937ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਸੰਧੂ) – ਫਿਲਮ ਲਾਹੌਰੀਆ ਦੇ ਵਿੱਚ ਆਪਣੀ ਬੇਮਿਸਾਲ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਫਿਲਮ ਤੇ ਟੀ.ਵੀ ਕਲਾਕਾਰ ਸੁਵਿਧਾ ਦੁੱਗਲ ਅੱਜ ਕੱਲ ਕੌਮੀ ਟੀ.ਵੀ ਚੈਨਲ `ਤੇ ਪ੍ਰਸਾਰਿਤ ਹੋਣ ਵਾਲੇ ਸੀਰੀਅਲ ਤੇ ਹੋਰਨਾ ਫਿਲਮਾਂ ਦੇ ਵਿੱਚ ਯਾਦਗਾਰੀ ਰੋਲਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਕਸਿੰਗ ਰਿੰਗ ਵਿਖੇ ਕੌਮਾਂਤਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੇ ਕੋਲੋਂ ਬਾਕਸਿੰਗ ਖੇਡ ਦੇ ਤੌਰ-ਤਰੀਕੇ ਤੇ ਬਰੀਕੀਆਂ ਹਾਸਲ ਕਰ ਰਹੀ ਹੈ।
 ਜਿਕਰਯੋਗ ਹੈ ਕਿ ‘ਕਿਰਦਾਰ-ਏ-ਸਰਦਾਰ’, ‘ਸਾਕਾ ਨਨਕਾਣਾ’, ‘ਦਾਸਤਾਂ-ਏ-ਸਰਹੰਦ’, ‘ਐਨੀਮੇਟਿਡ ਮੂਵੀ ਦਾਸਤਾਂ-ਏ-ਮੀਰੀ-ਪੀਰੀ’, ਹਿੰਦੀ ਫੀਚਰ ‘ਕਕਰਸ਼’, ਦੇ ਵਿੱਚ ਵੀ ਉਸ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਅੰਮ੍ਰਿਤਸਰ ਜ਼ਿਲੇ੍ਹ ਨਾਲ ਸਬੰਧਤ ਹਿੰਦੀ, ਪੰਜਾਬੀ ਟੀ.ਵੀ ਤੇ ਫਿਲਮ ਅਦਾਕਾਰਾ ਸੁਵਿਧਾ ਦੁੱਗਲ ਦਾ ਸੁਪਨਾ ਇੱਕ ਨਾਮਵਰ ਅਦਾਕਾਰਾ ਬਣਨ ਦਾ ਹੈ।ਬਾਕਸਿੰਗ ਕੋਚ ਬਲਕਾਰ ਸਿੰਘ ਨੇ ਕਿਹਾ ਕਿ ਬੇਸ਼ੱਕ ਅਦਾਕਾਰਾ ਸੁਵਿਧਾ ਦੁੱਗਲ ਨੇ ਬਾਕਸਿੰਗ ਸਿਰਫ ਤੇ ਸਿਰਫ ਟੀ.ਵੀ ਤੇ ਫਿਲਮਾਂ ਵਿੱਚ ਸਿੱਖਣੀ ਹੈ।ਪਰ ਉਸ ਦੇ ਸਿੱਖਣ ਤੇ ਉਨ੍ਹਾਂ ਦੇ ਸਿਖਾਉਣ ਦੇ ਅੰਦਾਜ ਵਿੱਚ ਕੋਈ ਬਣਾਉਟੀਪਨ ਨਜ਼ਰ ਨਹੀਂ ਆਵੇਗਾ ਤੇ ਉਹ ਸੁਨਿਹਰੀ ਸਕਰੀਨ `ਤੇ ਇੱਕ ਬੇਮਿਸਾਲ ਬਾਕਸਿੰਗ ਖਿਡਾਰੀ ਨਜ਼ਰ ਆਵੇਗੀ।
 ਸੁਵਿਧਾ ਦੁੱਗਲ ਨੇ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਇੱਕ ਕੌਮੀ ਟੀ.ਵੀ ਚੈਨਲ `ਤੇ ਉਸ ਦਾ ਲੜੀਵਾਰ ਸੀਰੀਅਲ ਸ਼ੁਰੂ ਹੋਣ ਜਾ ਰਿਹਾ ਹੈ, ਜਦੋਂ ਕਿ ਕਿਸੇ ਹਿੰਦੀ ਤੇ ਪੰਜਾਬੀ ਫਿਲਮ ਦੇ ਵਿੱਚ ਵੀ ਉਸ ਨੇ ਬਤੌਰ ਬਾਕਸਿੰਗ ਖਿਡਾਰੀ ਆਪਣੀ ਅਦਾਕਾਰੀ ਦਿਖਾਉਣੀ ਹੈ।ਉਸ ਨੂੰ ਕੋਚ ਬਲਕਾਰ ਸਿੰਘ ਤੇ ਹੋਰਨਾਂ ਬਾਕਸਿੰਗ ਖਿਡਾਰਨਾਂ ਨਾਲ ਬਾਕਸਿੰਗ ਸਿੱਖਿਆ ਹਾਸਲ ਕਰਨ ਦੌਰਾਨ ਕਾਫੀ ਸਕੂਨ ਮਹਿਸੂਸ ਹੁੰਦਾ ਹੈ।ਉਸ ਨੇ ਦੱਸਿਆ ਕਿ ਅਲਫਾ ਈ.ਟੀ.ਸੀ ਤੇ ਬਤੌਰ ਐਂਕਰ ਤੇ ਸਹਾਇਕ ਅਨਾਉਂਸਰ ਦੇ ਤੌਰ `ਤੇ ਵੀ ਕੰਮ ਕਰ ਰਹੀ ਹੈ।ਪੀ.ਟੀ.ਸੀ ਟੀ.ਵੀ ਚੈਨਲ ਦੇ ਲੜੀਵਾਰ `ਚੁੱਪ ਦੇ ਬੋਲ` ਤੋਂ ਇਲਾਵਾ ਬੀਵੀ ਸਾਹਿਬ ਦੇ ਪੈਰਾਂ ਨੂੰ ਪਵਾਦੇ ਝਾਂਜਰਾਂ ਆਦਿ ਦੇ ਵਿੱਚ ਵੀ ਯਾਦਗਾਰੀ ਭੂਮਿਕਾਵਾ ਅਦਾ ਕਰ ਰਹੀ ਹੈ। ਜਦੋਂ ਕਿ ਬਾਲੀਵੁੱਡ ਐਕਟਰ ਸਬਾਜ਼ ਖਾਨ ਦੇ ਨਾਲ ਦਾਸਤਾਂ-ਏ-ਸਰਹੰਦ ਤੇ ਹਿੰਦੀ ਫਿਲਮ ਕਕਰਸ਼ ਦਾ ਉਸ ਨੂੰ ਬੇਸਬਰੀ ਨਾਲ ਇੰਤਜਾਰ ਹੈ। ਲੇਖਕ, ਐਕਟਰ ਤੇ ਡਾਇਰੈਕਟਰ ਗੁਰਿੰਦਰ ਮਕਨਾ ਦੀ ਲਾਡਲੀ ਸ਼ਗਿਰਦ ਸੁਵਿਧਾ ਦੁੱਗਲ ਦੇ ਕੋਲੋਂ ਟੀ.ਵੀ, ਪੰਜਾਬੀ ਤੇ ਹਿੰਦੀ ਫਿਲਮ ਖੇਤਰ ਨੂੰ ਵੱਡੀਆਂ ਆਸਾਂ ਹਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply